ਬਰਮਿੰਘਮ : ਰਾਸ਼ਟਰਮੰਡਲ ਖੇਡਾਂ ਦੇ ਪ੍ਰਬੰਧਕਾਂ ਲਈ ਇਕ ਸ਼ਰਮਸਾਰ ਹੋਣ ਵਾਲੀ ਘਟਨਾ 'ਚ ਇਕ ਸਪੀਕਰ ਛੱਤ ਤੋਂ ਡਿੱਗਣ ਕਾਰਨ ਪਹਿਲੇ ਰਾਊਂਡ ਦੇ ਕੁਝ ਹੀ ਮਿੰਟਾਂ ਬਾਅਦ ਕੁਸ਼ਤੀ ਮੁਕਾਬਲੇ ਰੋਕ ਦਿੱਤੇ ਗਏ ਸਨ ਤੇ ਦਰਸ਼ਕਾਂ ਨੂੰ ਹਾਲ 'ਚੋਂ ਬਾਹਰ ਨਿਕਲ ਜਾਣ ਲਈ ਕਿਹਾ ਦਿੱਤਾ ਗਿਆ। ਕੁਸ਼ਤੀ ਦੇ ਸਿਰਫ਼ 5 ਮੁਕਾਬਲੇ ਹੀ ਪੂਰੇ ਹੋਏ ਸਨ ਕਿ ਇਕ ਸਪੀਕਰ ਕੁਸ਼ਤੀ ਦੇ ਮੈਟ ਚੇਅਰਮੈਨ ਕੋਲ ਡਿੱਗ ਗਿਆ, ਜਿਸ ਨਾਲ ਕੁਸ਼ਤੀ ਮੁਕਾਬਲਿਆਂ ਦੇ ਸ਼ੁਰੂਆਤੀ ਦਿਨ 'ਕੇਵੈਂਟਰੀ ਸਟੇਡੀਅਮ ਤੇ ਏਰੀਨਾ' 'ਚ ਸੁਰੱਖਿਆ ਦਾ ਮੁੱਦਾ ਖੜ੍ਹਾ ਹੋ ਗਿਆ।
ਇਹ ਘਟਨਾ ਭਾਰਤ ਦੇ ਦੀਪਕ ਪੂਨੀਆ ਦਾ ਮੁਕਾਬਲਾ ਖ਼ਤਮ ਹੋਣ ਤੋਂ ਤੁਰੰਤ ਬਾਅਦ ਦੀ ਹੈ। ਪੂਨੀਆ ਨੇ 86 ਕਿਲੋ ਵਰਗ ਦਾ ਸ਼ੁਰੂਆਤੀ ਮੁਕਾਬਲਾ ਜਿੱਤ ਲਿਆ ਸੀ। ਉਥੇ ਇਕੱਠੇ ਹੋਏ ਦਰਸ਼ਕਾਂ ਨੂੰ ਇਹ ਜਗ੍ਹਾ ਖਾਲੀ ਕਰਨ ਲਈ ਕਹਿ ਦਿੱਤਾ ਗਿਆ ਤੇ ਪ੍ਰਬੰਧਕਾਂ ਨੇ ਪੂਰੀ ਜਾਂਚ ਦੇ ਆਦੇਸ਼ ਦਿੱਤੇ। ਰਾਊਂਡ ਦੁਬਾਰਾ ਸ਼ੁਰੂ ਕਰਨ ਦਾ ਸਮਾਂ (ਸਥਾਨਕ ਸਮੇਂ ਅਨੁਸਾਰ) 12:45 ਰੱਖਿਆ ਗਿਆ। ਇਕ ਕੋਚ ਨੇ ਕਿਹਾ ਕਿ ਅਸੀਂ ਸਾਰੇ ਸੁਰੱਖਿਅਤ ਹਾਂ, ਉਹ ਕਿਸੇ ਅਣਹੋਣੀ ਘਟਨਾ ਤੋਂ ਬਚਣ ਲਈ ਪੂਰੀ ਤਰ੍ਹਾਂ ਜਾਂਚ ਕਰ ਰਹੇ ਹਨ।
ਭਾਰਤੀ ਮਹਿਲਾ ਜੋੜੀ ਲਾਨ ਬਾਲ ਦੇ ਕੁਆਰਟਰ ਫਾਈਨਲ 'ਚੋਂ ਹਾਰ ਕੇ ਬਾਹਰ
NEXT STORY