ਨਵੀਂ ਦਿੱਲੀ — ਭਾਰਤੀ ਟੀਮ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਮਹਿੰਦਰ ਸਿੰਘ ਨੂੰ ਉਨ੍ਹਾਂ ਦੇ 36ਵੇਂ ਜਨਮਦਿਨ 'ਤੇ ਖਾਸ ਤੋਹਫਾ ਦਿੱਤਾ। ਵੈਸੇ ਤਾਂ ਧੋਨੀ ਨੂੰ ਸਭ 'ਕੂਲ ਕੈਪਟਨ' ਦੇ ਨਾਂ ਤੋਂ ਜਾਣਦੇ ਹਨ ਪਰ ਯੁਵਰਾਜ ਨੇ ਇਕ ਟਵੀਟ ਕੀਤਾ ਅਤੇ ਧੋਨੀ ਨੂੰ ਵਧਾਈ ਦਿੰਦੇ ਹੋਏ ਨਵਾਂ ਨਾਂ ਦਿੱਤਾ। ਯੁਵੀ ਨੇ ਟਵੀਟ ਕੀਤਾ ''ਜਨਮਦਿਨ ਦੀਆਂ ਬਹੁਤ ਸ਼ੁਭਕਾਮਨਾਵਾਂ ਮਿਸਟਰ ਹੈਲੀਕਾਪਟਰ, ਮਾਹੀ ਤੁਹਾਡਾ ਦਿਨ ਸ਼ਾਨਦਾਰ ਹੋਵੇ, ਕੇਕ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ।''
ਯੁਵੀ ਤੋਂ ਇਲਾਵਾ ਇਨ੍ਹਾਂ ਦਿੱਗਜਾਂ ਨੇ ਵੀ ਦਿੱਤੀ ਵਧਾਈ
ਸਹਿਵਾਗ ਨੇ ਧੋਨੀ ਨੂੰ ਟਵੀਟ ਕਰਦੇ ਹੋਏ ਲਿਖਿਆ ''ਭਾਰਤੀ ਕ੍ਰਿਕਟ ਨੂੰ ਖੁਸ਼ੀ ਦੇ ਬੇਸ਼ੁਮਾਰ ਪਲ ਦੇਣ ਵਾਲੇ ਮਹਿੰਦਰ ਸਿੰਘ ਧੋਨੀ ਨੂੰ ਜਨਮਦਿਨ ਦੀਆਂ ਬਹੁਤ ਮੁਬਾਰਕਾਂ''
ਹਾਰਦਿਕ ਪੰਡਯਾ ਨੇ ਵੀ ਮਹਿੰਦਰ ਸਿੰਘ ਧੋਨੀ ਨੂੰ ਜਨਮਦਿਨ 'ਤੇ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਕਿਹਾ ਕਿ ਕੇਕ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ।
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਵੀ ਧੋਨੀ ਨੂੰ ਜਨਮਦਿਨ ਦੀਆਂ ਬਹੁਤ ਵਧਾਈਆਂ ਦਿੱਤੀਆਂ।
ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਨੇ ਵੀ ਧੋਨੀ ਨੂੰ 2011 ਦੇ ਵਿਸ਼ਵ ਕੱਪ ਫਾਈਨਲ ਦੇ ਉਸ ਛੱਕੇ ਨੂੰ ਯਾਦ ਕਰਦੇ ਹੋਏ ਜਨਮਦਿਨ ਦੀ ਵਧਾਈ ਦਿੱਤੀ ਜਿਸ ਨੇ ਭਾਰਤ ਨੂੰ ਵਿਸ਼ਵ ਕੱਪ ਚੈਂਪੀਅਨ ਬਣਾਇਆ।
ਅੰਤਰਾਸ਼ਟਰੀ ਕ੍ਰਿਕਟ 'ਚ ਕੋਹਲੀ ਨੇ ਸਫਲਤਾ ਦੇ ਰਾਜ ਦਾ ਕੀਤਾ ਖੁਲਾਸਾ
NEXT STORY