ਪੈਰਿਸ- ਦਰਸ਼ਕਾਂ ਦੀ ਹਿੰਸਾ ਕਾਰਨ ਲਿਓਨ ਤੇ ਪੈਰਿਸ ਐੱਫ. ਸੀ. ਦਰਮਿਆਨ ਖੇਡੇ ਗਏ ਫ੍ਰੈਂਚ ਕੱਪ ਫੁੱਟਬਾਲ ਮੈਚ ਨੂੰ ਵਿਚਾਲੇ ਹੀ ਰੋਕਣਾ ਪਿਆ। ਮੈਚ ਦੇ ਹਾਫ ਟਾਈਮ ਦੇ ਸਮੇਂ ਜਦੋਂ ਸਕੋਰ 1-1 ਦੀ ਬਰਾਬਰੀ 'ਤੇ ਸੀ ਉਦੋਂ ਹੀ ਦੋਵੇਂ ਟੀਮਾਂ ਦੇ ਸਮਰਥਕ ਦਰਸ਼ਕਾਂ ਦੀ ਗੈਲਰੀ 'ਚ ਇਕ ਦੂਜੇ ਨਾਲ ਭਿੜ ਗਏ। ਇਸ ਦੌਰਾਨ ਸਟੇਡੀਅਮ 'ਚ ਕੁਝ ਥਾਵਾਂ 'ਤੇ ਅੱਗ ਵੀ ਲਾ ਦਿੱਤੀ ਗਈ।
ਸਟੇਡ ਚਾਰਲੇਟੀ ਸਟੇਡੀਅਮ 'ਚ ਦੂਜੇ ਹਾਫ਼ ਦੀ ਸ਼ੁਰੂਆਤ 'ਚ ਲਗਭਗ 50 ਮਿੰਟ ਦੀ ਦੇਰੀ ਹੋਈ। ਇਸ ਤੋਂ ਬਾਅਦ ਵੀ ਸਥਿਤੀ ਕਾਬੂ 'ਚ ਨਹੀਂ ਆਈ ਤਾਂ ਸਟੇਡੀਅਮ ਦੇ ਅਧਿਕਾਰੀਆਂ ਨੇ ਮੈਚ ਮੁਲਤਵੀ ਕਰਨ ਦਾ ਐਲਾਨ ਕੀਤਾ। ਪੈਰਿਸ ਐੱਫ. ਸੀ. ਦੇ ਪ੍ਰਧਾਨ ਪੀਅਰੇ ਫੇਰੇਸੀ ਨੇ ਇਸ ਘਟਨਾ ਲਈ ਲਿਓਨ ਨੂੰ ਦੋਸ਼ੀ ਠਹਿਰਾਇਆ ਤਾਂ ਲਿਓਨ ਦੇ ਪ੍ਰਧਾਨ ਜੀਨ ਮਿਸ਼ੇਲ ਓਲਾਸ ਨੇ ਆਪਣੇ ਕਲੱਬ ਦੇ ਸਮਰਥਕਾਂ ਦਾ ਬਚਾਅ ਕੀਤਾ।
ਗੌਤਮ ਗੰਭੀਰ ਦੀ IPL 'ਚ ਵਾਪਸੀ, ਇਸ ਟੀਮ ਦੇ ਬਣੇ ਮੈਂਟੋਰ
NEXT STORY