ਕਰਾਚੀ— ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੈਸਨ ਰਾਏ ਨੇ ਇੱਥੇ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਲੀਗ ਮੈਚ ਦੌਰਾਨ ਤੇਜ਼ ਗੇਂਦਬਾਜ ਵਹਾਬ ਰਿਆਜ਼ 'ਤੇ ਗੇਂਦ ਨਾਲ ਛੇੜਖਾਨੀ ਕਰਨ ਦਾ ਦੋਸ਼ ਲਾਇਆ ਤੇ ਦੋਵੇਂ ਆਪਸ ਵਿਚ ਭਿੜ ਗਏ, ਜਿਸ ਨਾਲ ਪੀ. ਐੱਸ. ਐੱਲ. ਵਿਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ । ਕਵੇਟਾ ਗਲੈਡੀਏਟਰ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਪੁਸ਼ਟੀ ਕੀਤੀ ਕਿ ਦੋਵਾਂ ਖਿਡਾਰੀਆਂ ਵਿਚਾਲੇ ਵੀਰਵਾਰ ਨੂੰ ਸ਼ੁਰੂਆਤੀ ਮੈਚ ਦੌਰਾਨ ਟੱਕਰ ਹੋਈ ਸੀ। ਰਾਏ ਕਵੇਟਾ ਗਲੈਡੀਏਟਰਸ ਵਿਚ ਹੈ। ਇਹ ਘਟਨਾ ਗਲੈਡੀਏਟਰ ਦੀ ਪਾਰੀ ਦੇ 17ਵੇਂ ਓਵਰ ਦੀ ਵਿਚ ਹੋਈ। ਇਕ ਸੂਤਰ ਨੇ ਜਾਣਕਾਰੀ ਦਿੰਦਿਆਂ ਕਿਹਾ, ''ਰਾਏ ਨੇ ਵਹਾਬ ਤੋਂ ਪੁੱੱਛਿਆ ਕਿ ਰਿਵਰਸ ਸਵਿੰਗ ਹਾਸਲ ਕਰਨ ਲਈ ਉਸ ਨੇ ਗੇਂਦ ਨੂੰ ਠੀਕ ਕਰ ਲਿਆ। ਪਾਕਿਸਤਾਨੀ ਤੇਜ਼ ਗੇਂਦਬਾਜ਼ ਨੇ ਗੁੱਸੇ ਵਿਚ ਪ੍ਰਤੀਕਿਰਿਆ ਦਿੱਤੀ ਤੇ ਫਿਰ ਬਹਿਸ ਹੋਣ ਲੱਗੀ, ਜਿਸ ਤੋਂ ਬਾਅਦ ਸਰਫਰਾਜ਼ ਨੇ ਦਖਲ ਦੇ ਕੇ ਸਥਿਤੀ ਸੰਭਾਲੀ।''
ਆਈਜੋਲ ਐੱਫ. ਸੀ. ਨੇ ਚੇਨਈ ਸਿਟੀ ਐੱਫ. ਸੀ. ਨੂੰ ਬਰਾਬਰੀ 'ਤੇ ਰੋਕਿਆ
NEXT STORY