ਭੁਵਨੇਸ਼ਵਰ- ਭਾਰਤ ਨੇ ਬੈਲਜੀਅਮ ਨੂੰ ਸਖਤ ਚੁਣੌਤੀ ਦਿੰਦੇ ਹੋਏ ਬੁੱਧਵਾਰ ਨੂੰ 1-0 ’ਤੇ ਕਾਬੂ ਕਰਦੇ ਹੋਏ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ। ਇਸ ਦੇ ਨਾਲ ਹੀ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਭਾਰਤੀ ਜੂਨੀਅਰ ਹਾਕੀ ਟੀਮ ਨੂੰ ਜਿੱਤ 'ਤੇ ਵਧਾਈ ਦਿੱਤੀ ਹੈ।
ਇਹ ਖਬਰ ਪੜ੍ਹੋ- ਅਸੀਂ ਚਾਹੁੰਦੇ ਹਾਂ ਕਿ ਰਾਹੁਲ ਟੀਮ ’ਚ ਰਹੇ : ਪੰਜਾਬ ਕਿੰਗਜ਼
ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਮੈਚ ਦਾ ਇਕੋ-ਇਕ ਮਹੱਤਪੂਰਨ ਗੋਲ ਸ਼ਾਰਦਾਨੰਦ ਤਿਵਾੜੀ ਨੇ 21ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਕੀਤਾ ਅਤੇ ਇਸ ਬੜ੍ਹਤ ਨੂੰ ਅਖੀਰ ਤੱਕ ਬਰਕਰਾਰ ਰੱਖਿਆ। ਮੁਕਾਬਲਾ ਕਾਫੀ ਸਖਤ ਰਿਹਾ ਅਤੇ ਦੋਨੋਂ ਟੀਮਾਂ ਨੇ ਜਿੱਤ ਹਾਸਲ ਕਰਨ ਲਈ ਆਪਣਾ ਸਭ ਕੁਝ ਦਾਅ ’ਤੇ ਲਗਾ ਦਿੱਤਾ। ਮੈਚ ’ਚ ਸੰਘਰਸ਼ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦੂਜੇ ਕੁਆਰਟਰ ਦੇ ਗੋਲ ਨੂੰ ਛੱਡ ਕੇ ਦੋਨੋਂ ਟੀਮਾਂ ਬਾਕੀ 3 ਕੁਆਰਟਰ ’ਚ ਕੋਈ ਗੋਲ ਨਹੀਂ ਕਰ ਸਕੀਆਂ। ਭਾਰਤ ਦਾ ਮੁਕਾਬਲਾ ਸੈਮੀਫਾਈਨਲ ’ਚ 3 ਦਸੰਬਰ ਨੂੰ ਜਰਮਨੀ ਦੇ ਨਾਲ ਹੋਵੇਗਾ, ਜਿਸ ਨੇ ਇਕ ਹੋਰ ਕੁਆਰਟਰ ਫਾਈਨਲ ’ਚ ਸਪੇਨ ਦੇ ਖਿਲਾਫ ਨਿਰਧਾਰਿਤ ਸਮੇਂ ਤੱਕ ਮੁਕਾਬਲਾ 2-2 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ’ਚ 3-1 ਨਾਲ ਜਿੱਤ ਹਾਸਲ ਕੀਤੀ। 3 ਦਸੰਬਰ ਨੂੰ ਹੀ ਪਹਿਲਾ ਸੈਮੀਫਾਈਨਲ ਫਰਾਂਸ ਅਤੇ ਅਰਜਨਟੀਨਾ ਵਿਚਾਲੇ ਖੇਡਿਆ ਜਾਵੇਗਾ। ਫਰਾਂਸ ਨੇ ਕੁਆਰਟਰਫਾਈਨਲ ’ਚ ਮਲੇਸ਼ੀਆ ਨੂੰ 4-0 ਨਾਲ ਅਤੇ ਅਰਜਨਟੀਨਾ ਨੇ ਹਾਲੈਂਡ ਨੂੰ 2-1 ਨਾਲ ਹਰਾਇਆ।
ਇਹ ਖਬਰ ਪੜ੍ਹੋ- ਗਲੇਜਰ ਸਮੂਹ ਨੇ UAE ਟੀ20 ਲੀਗ ’ਚ ਟੀਮ ਖਰੀਦਣ ਦੀ ਕੀਤੀ ਪੁਸ਼ਟੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬ੍ਰਿਟਿਸ਼ ਟੈਨਿਸ ਖਿਡਾਰਨ ਜੋਹਾਨਾ ਕੋਂਟਾ ਦਾ 30 ਸਾਲ ਦੀ ਉਮਰ 'ਚ ਸੰਨਿਆਸ
NEXT STORY