ਲੰਡਨ- ਇੰਗਲੈਂਡ ਦੇ ਪ੍ਰਮੁੱਖ ਫੁੱਟਬਾਲ ਕਲੱਬ ਮੈਨਚੇਸਟਰ ਯੂਨੀਈਟਿਡ ਐੱਫ. ਸੀ. ਦੇ ਮਾਲਿਕ ਗਲੇਜ਼ਰਸ ਸਮੂਹ ਨੇ ਯੂ. ਏ. ਈ. ਟੀ-20 ਲੀਗ ’ਚ ਟੀਮ ਖਰੀਦਣ ਦੀ ਪੁਸ਼ਟੀ ਕੀਤੀ ਹੈ, ਜੋ ਅਗਲੇ ਸਾਲ ਦੀ ਸ਼ੁਰੂਆਤ ’ਚ ਖੇਡੀ ਜਾਵੇਗੀ, ਜਿਸ ’ਚ ਰਿਲਾਇੰਸ ਇੰਡਸਟ੍ਰੀਜ਼ ਦੇ ਮਲਕੀਅਤ ਵਾਲੀ ਮੁੰਬਈ ਇੰਡੀਅਨਸ, ਸ਼ਾਹਰੁਖ ਖਾਨ ਦੀ ਮਲਕੀਅਤ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਅਤੇ ਜੀ. ਐੱਮ. ਆਰ. ਦੀ ਮਲਕੀਅਤ ਵਾਲੀ ਦਿੱਲੀ ਕੈਪੀਟਲਸ ਦੀ ਵੀ ਹਿੱਸੇਦਾਰੀ ਹੈ।
ਇਹ ਖਬਰ ਪੜ੍ਹੋ- ਅਸੀਂ ਚਾਹੁੰਦੇ ਹਾਂ ਕਿ ਰਾਹੁਲ ਟੀਮ ’ਚ ਰਹੇ : ਪੰਜਾਬ ਕਿੰਗਜ਼
ਸਮੂਹ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਸ ਨੇ ਆਪਣੀ ਮੂਲ ਕੰਪਨੀ ਲਾਂਸਰ ਰਾਹੀਂ 6 ਟੀਮਾਂ ਵਾਲੀ ਇਸ ਲੀਗ ’ਚੋਂ ਇਕ ਫ੍ਰੈਂਚਾਈਜ਼ੀ ਖਰੀਦੀ ਹੈ। ਲਾਂਸਰ ਕੈਪੀਟਲਜ਼ ਦੇ ਪ੍ਰਧਾਨ ਅਵਰਾਮ ਗਲੇਜ਼ਰ ਨੇ ਲੀਗ ’ਚ ਸ਼ਾਮਿਲ ਹੋਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੈਂ ਯੂ. ਏ. ਈ. ਟੀ-20 ਲੀਗ ਦੇ ਗਠਨ ਦੇ ਸਮੇਂ ਇਸ ਦਾ ਹਿੱਸਾ ਬਣ ਕੇ ਬਹੁਤ ਉਤਸ਼ਾਹਿਤ ਹਾਂ। ਯੂ. ਏ. ਈ. ਟੀ-20 ਲੀਗ ਦੇ ਇਕ ਵਿਸ਼ਵ ਪੱਧਰੀ ਇਵੈਂਟ ਹੋਣ ਦਾ ਵਾਅਦਾ ਕੀਤਾ ਗਿਆ ਹੈ, ਜੋ ਅਮੀਰਾਤ ’ਚ ਕ੍ਰਿਕਟ ਦੇ ਵਿਕਾਸ ਲਈ ਪ੍ਰੀਵਰਤਨਕਾਰੀ ਹੋਵੇਗਾ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਤਰਜ਼ ’ਤੇ ਹੋਣ ਵਾਲੇ ਇਸ ਫ੍ਰੈਂਚਾਈਜ਼ੀ ਆਧਾਰਿਤ ਟੂਰਨਾਮੈਂਟ ’ਚ ਕੁੱਲ 34 ਮੈਚ ਹੋਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਸੀਂ ਚਾਹੁੰਦੇ ਹਾਂ ਕਿ ਰਾਹੁਲ ਟੀਮ ’ਚ ਰਹੇ : ਪੰਜਾਬ ਕਿੰਗਜ਼
NEXT STORY