ਨਵੀਂ ਦਿੱਲੀ- ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਹਾਲ ਹੀ ਵਿਚ ਟੋਕੀਓ ਪੈਰਾਲੰਪਿਕ ਖੇਡਾਂ ਤੋਂ ਪਰਤੇ ਭਾਰਤ ਦੇ ਤਮਗਾ ਜੇਤੂਆਂ ਨੂੰ ਸਨਮਾਨਿਤ ਕੀਤਾ ਤੇ ਉਮੀਦ ਜਤਾਈ ਕਿ ਦੇਸ਼ ਦੇ ਪੈਰਾ ਐਥਲੀਟ 2024 ਵਿਚ ਪੈਰਿਸ ਵਿਚ ਇਸ ਰਿਕਾਰਡ ਪ੍ਰਦਰਸ਼ਨ ਨੂੰ ਤੋੜ ਦੇਣਗੇ। ਭਾਰਤ ਦੇ ਪੈਰਾ ਖਿਡਾਰੀਆਂ ਨੇ ਟੋਕੀਓ ਖੇਡਾਂ ਵਿਚ ਦੇਸ਼ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 19 ਤਮਗੇ ਜਿੱਤੇ, ਜਿਸ ਵਿਚ ਭਾਰਤ 5 ਸੋਨ, 8 ਚਾਂਦੀ ਤੇ 6 ਕਾਂਸੀ ਤਮਗੇ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਕੈਪਟਨ ਨੇ ਓਲੰਪਿਕ ਜੇਤੂ ਖਿਡਾਰੀਆਂ ਲਈ ਖੁਦ ਖਾਣਾ ਬਣਾ ਕੇ ਕੀਤੀ ਮੇਜ਼ਬਾਨੀ
ਮੰਤਰੀ ਨੇ ਕਿਹਾ- ਮੈਨੂੰ ਯਾਦ ਹੈ ਕਿ 2016 ਵਿਚ ਪੈਰਾਲੰਪਿਕ ਵਿਚ ਭਾਰਤੀ ਦਲ 'ਚ 19 ਖਿਡਾਰੀ ਸਨ, ਜਦਕਿ ਇਸ ਸਾਲ ਦੇਸ਼ ਨੇ 19 ਤਮਗੇ ਜਿੱਤੇ ਹਨ। ਤੁਸੀਂ ਸਾਨੂੰ ਦਿਖਾ ਦਿੱਤਾ ਕਿ ਇਨਸਾਨ ਦਾ ਜਜ਼ਬਾ ਸਭ ਤੋਂ ਵੱਧ ਮਜ਼ਬੂਤ ਹੈ। ਪ੍ਰੋਗਰਾਮ ਵਿਚ ਖੇਡ ਮੰਤਰੀ ਤੇ ਮੌਜੂਦਾ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਅਤੇ ਖੇਡ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਵੀ ਮੌਜੂਦ ਸਨ।
ਇਹ ਖ਼ਬਰ ਪੜ੍ਹੋ- ENG v IND : ਮੁਹੰਮਦ ਸ਼ਮੀ ਮਾਨਚੈਸਟਰ ਟੈਸਟ ਖੇਡਣ ਦੇ ਲਈ ਫਿੱਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼ਤਰੰਜ ਓਲੰਪਿਆਡ 'ਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ
NEXT STORY