ਨਵੀਂ ਦਿੱਲੀ (ਭਾਸ਼ਾ)- ਖੇਡ ਮੰਤਰਾਲਾ ਨੇ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਮਗਾ ਜੇਤੂ ਲੰਬੀ ਛਾਲ ਦੇ ਖਿਡਾਰੀ ਮੁਰਲੀ ਸ੍ਰੀਸ਼ੰਕਰ ਨੂੰ ਇਸ ਸਾਲ ਹੋਣ ਵਾਲੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਅਤੇ ਏਸ਼ਿਆਈ ਖੇਡਾਂ ਦੀ ਤਿਆਰੀ ਲਈ ਯੂਨਾਨ ਵਿਚ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਅਭਿਆਸ ਕਰਨ ਦੇ ਪ੍ਰਸਤਾਨ ਨੂੰ ਮਨਜੂਰੀ ਦੇ ਦਿੱਤੀ ਹੈ। ਮੰਤਰਾਲਾ ਵੱਲੋਂ ਜਾਰੀ ਬਿਆਨ ਮੁਤਾਬਕ ਸ਼੍ਰੀਸ਼ੰਕਰ 32 ਦਿਨਾਂ ਤੱਕ ਯੂਨਾਨ ਵਿੱਚ ਅਭਿਆਸ ਟ੍ਰੇਨਿੰਗ ਕਰਨਗੇ ਅਤੇ ਇਸ ਦੌਰਾਨ ਉਨ੍ਹਾਂ ਦੇ ਕੋਚ ਸ਼ਿਵਸ਼ੰਕਰਨ ਮੁਰਲੀ ਵੀ ਉਨ੍ਹਾਂ ਨਾਲ ਰਹਿਣਗੇ।
ਉਨ੍ਹਾਂ ਦੇ ਇਸ ਅਭਿਆਸ ਦਾ ਖਰਚਾ ਟਾਰਗੇਟ ਓਲੰਪਿਕ ਪੋਡੀਅਮ (ਟੌਪਸ) ਦੇ ਤਹਿਤ ਚੁੱਕਿਆ ਜਾਵੇਗਾ। ਸ਼੍ਰੀਸ਼ੰਕਰ ਤੋਂ ਇਲਾਵਾ, ਮਿਸ਼ਨ ਓਲੰਪਿਕ ਸੈੱਲ (ਐੱਮ.ਓ.ਸੀ.) ਨੇ ਆਪਣੀ 95ਵੀਂ ਮੀਟਿੰਗ ਵਿੱਚ ਪੈਦਲ ਚਾਲ ਦੀ ਅਥਲੀਟ ਪ੍ਰਿਅੰਕਾ ਗੋਸਵਾਮੀ ਅਤੇ ਸੰਦੀਪ ਕੁਮਾਰ ਦੇ ਆਸਟਰੇਲੀਆ ਦੇ ਮੈਲਬੋਰਨ ਵਿੱਚ 16 ਦਿਨਾਂ ਤੱਕ ਅਭਿਆਸ ਅਤੇ ਮੁਕਾਬਲਿਆਂ ਵਿਚ ਹਿੱਸਾ ਲੈਣ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਇਹ ਦੋਵੇਂ ਅਥਲੀਟ ਆਪਣੇ ਕੋਚ ਗੁਰਮੀਤ ਸਿੰਘ ਦੇ ਨਾਲ 15 ਮਈ ਨੂੰ ਆਸਟ੍ਰੇਲੀਆ ਲਈ ਰਵਾਨਾ ਹੋ ਸਕਦੇ ਨ। ਅਥਲੈਟਿਕਸ ਤੋਂ ਇਲਾਵਾ, ਐੱਮ.ਓ.ਸੀ. ਨੇ ਜੂਡੋਕਾ ਲਿੰਥੋਈ ਚਨਮਬਮ ਦੇ ਜਾਰਜੀਆ ਅਤੇ ਪੋਲੈਂਡ ਵਿੱਚ ਅਭਿਆਸ ਕਰਨ ਅਤੇ ਮੁਕਾਬਲਿਆਂ ਕਰਨ ਹਿੱਸਾ ਲੈਣ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦਿੱਤੀ।
ਸੇਵਿਲਾ ਨੇ ਮਾਨਚੈਸਟਰ ਯੂਨਾਈਟਿਡ ਨੂੰ ਹਰਾ ਕੇ ਯੂਰੋਪਾ ਲੀਗ ਦੇ ਸੈਮੀਫਾਈਨਲ 'ਚ ਕੀਤਾ ਪ੍ਰਵੇਸ਼
NEXT STORY