ਨਵੀਂ ਦਿੱਲੀ– ਦਿੱਲੀ ਹਾਈ ਕੋਰਟ ਨੇ ਮੁਅੱਤਲੀ ਵਿਰੁੱਧ ਭਾਰਤੀ ਕੁਸ਼ਤੀ ਸੰਘ (ਡਬਲਯ. ਐੱਫ. ਆਈ.) ਦੀ ਪਟੀਸ਼ਨ ’ਤੇ ਜਵਾਬ ਦੇਣ ਦਾ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ। ਜਸਟਿਸ ਸੁਬਰਾਮਣਿਅਮ ਪ੍ਰਸਾਦ ਨੇ ਕੇਂਦਰੀ ਖੇਡ ਮੰਤਰਾਲਾ ਨੂੰ ਨੋਟਿਸ ਜਾਰੀ ਕਰਕੇ 4 ਹਫਤਿਆਂ ਦੇ ਅੰਦਰ ਪਟੀਸ਼ਨ ’ਤੇ ਜਵਾਬ ਦੇਣ ਲਈ ਕਿਹਾ ਹੈ।
ਮਾਮਲੇ ਦੀ ਅਗਲੀ ਸੁਣਵਾਈ 28 ਮਈ ਨੂੰ ਹੋਣੀ ਹੈ। ਕੇਂਦਰ ਨੇ 24 ਦਸੰਬਰ 2023 ਨੂੰ ਨਵੇਂ ਅਹੁਦੇਦਾਰਾਂ ਦੀ ਚੋਣ ਤੋਂ ਬਾਅਦ ਡਬਲਯੂ. ਐੱਫ. ਆਈ. ਨੂੰ ਫੈਸਲਾ ਲੈਂਦੇ ਸਮੇਂ ਆਪਣੇ ਹੀ ਸੰਵਿਧਾਨ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਵਜ੍ਹਾ ਨਾਲ ਮੁਅੱਤਲ ਕਰ ਦਿੱਤਾ ਸੀ।
ਡਬਲਯੂ. ਐੱਫ. ਆਈ. ਵੱਲੋਂ ਸੀਨੀਅਰ ਐਡਵੋਕੇਟ ਡੀ. ਕ੍ਰਿਸ਼ਣਨ ਨੇ ਕਿਹਾ ਕਿ ਸੰਘ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰਨ ਤੋਂ ਪਹਿਲਾਂ ਕੋਈ ਕਾਰਨ ਦੱਸੋ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ।
ਵਿਰੋਧੀ ਖਿਡਾਰੀ ਨੂੰ ਕੂਹਣੀ ਮਾਰਨ ਕਾਰਨ ਰੋਨਾਲਡੋ 'ਤੇ ਲੱਗ ਸਕਦੈ ਦੋ ਮੈਚਾਂ ਦਾ ਬੈਨ
NEXT STORY