ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਨੇ ਆਸਟਰੇਲੀਆ 'ਚ ਕੰਗਾਰੂਆਂ ਨੂੰ ਟੈਸਟ ਸੀਰੀਜ਼ 'ਚ 2-1 ਨਾਲ ਹਰਾਇਆ। ਇਕ ਮਹਿਲਾ ਰੈਸਲਰ ਨੇ ਆਪਣੀ ਵਿਰੋਧੀ ਰੈਸਲਰ ਦੇ ਨਾਲ ਸ਼ਰਮਨਾਕ ਹਰਕਤ ਕੀਤੀ, ਜਿਸ ਦੀ ਆਲੋਚਨਾ ਸਾਰੇ ਪਾਸੇ ਹੋ ਰਹੀ ਹੈ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਆਸਟਰੇਲੀਆ 'ਚ ਭਾਰਤ ਨੇ ਰਚਿਆ ਇਤਿਹਾਸ, 2-1 ਨਾਲ ਜਿੱਤੀ ਟੈਸਟ ਸੀਰੀਜ਼

ਮੀਂਹ ਅਤੇ ਖਰਾਬ ਮੌਸਮ ਕਾਰਨ ਚੌਥਾ ਅਤੇ ਆਖਰੀ ਟੈਸਟ ਡਰਾਅ 'ਤੇ ਖਤਮ ਹੋਣ ਦੇ ਨਾਲ ਹੀ ਭਾਰਤ ਨੇ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਉਨ੍ਹਾਂ ਦੀ ਧਰਤੀ 'ਤੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਆਸਟ੍ਰੇਲੀਆ 'ਚ ਸੀਰੀਜ਼ ਜਿੱਤਣ ਵਾਲੀ ਏਸ਼ੀਆ ਦੀ ਪਹਿਲੀ ਤੇ ਵਿਸ਼ਵ ਦੀ ਪੰਜਵੀਂ ਟੀਮ ਬਣੀ ਗਈ ਹੈ। ਮੀਂਹ ਕਾਰਨ 5ਵੇਂ ਅਤੇ ਆਖਰੀ ਦਿਨ ਖੇਡ ਨਹੀਂ ਹੋ ਸਕਿਆ ਅਤੇ ਅੰਪਾਇਰਾਂ ਨੇ ਲੰਚ ਤੋਂ ਬਾਅਦ ਮੈਚ ਡਰਾਅ ਕਰਨ ਦਾ ਫੈਸਲ ਕੀਤਾ ਜਿਸ ਨਾਲ ਭਾਰਤ ਨੇ 4 ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ। ਇਸ ਤਰ੍ਹਾਂ ਨਾਲ ਭਾਰਤ ਬਾਰਡਰ-ਗਾਵਸਕਰ ਟਰਾਫੀ ਆਪਣੇ ਕੋਲ ਬਰਕਰਾਰ ਰੱਖਣ 'ਚ ਵੀ ਸਫਲ ਰਿਹਾ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਚਾਰ ਮੈਚਾਂ ਦੀ ਟੈਸਟ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ।
ਮਹਿਲਾ ਰੈਸਲਰ ਨੇ ਆਪਣੀ ਵਿਰੋਧੀ ਰੈਸਲਰ ਦੇ ਨਾਲ ਕੀਤੀ ਸ਼ਰਮਨਾਕ ਹਰਕਤ

WWE ਦੇ ਫਾਰਮੇੱਟ ਮੇਯ ਯੰਗ ਕਲਾਸਿਕ ਦੀ ਨਵੋਦਿਤ ਰੈਸਲਰ ਪ੍ਰਿਸਿਲਾ ਕੈਲੀ ਨੇ ਲੋਕਲ ਫਾਈਟ ਦੇ ਦੌਰਾਨ ਸ਼ਰਮਨਾਕ ਹਰਕਤ ਕੀਤੀ, ਜੋ ਹਰ ਕਿਸੇ ਨੂੰ ਨਫਰਤ ਹੋ ਜਾਵੇਗੀ। ਫਾਈਟ ਦੇ ਦੌਰਾਨ ਆਪਣੇ ਹੋਸ਼ ਗੁਆ ਬੈਠੀ ਪ੍ਰਿਸਿਲਾ ਨੇ ਆਪਣੇ ਟੈਮਪੋਨ (ਮਹਾਵਾਰੀ ਦੇ ਦੌਰਾਨ ਇਸਤਮਾਲ 'ਚ ਆਉਣ ਵਾਲਾ ਪ੍ਰੋਡਕਟ) ਕੱਢ ਕੇ ਵਿਰੋਧੀ ਮਹਿਲਾ ਰੈਸਲਰ ਦੇ ਮੂੰਹ 'ਚ ਪਾ ਦਿੱਤਾ।
ਪੰਤ ਭਵਿੱਖ ਵਿਚ ਭਾਰਤ ਦੇ ਸ਼ਾਨਦਾਰ ਖਿਡਾਰੀ ਸਾਬਤ ਹੋਣਗੇ : ਗਾਂਗੁਲੀ

ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਭ ਗਾਂਗੁਲੀ ਨੇ ਆਸਟਰੇਲੀਆ ਵਿਚ ਭਾਰਤ ਦੀ ਇਤਿਹਾਸਕ ਟੈਸਟ ਸੀਰੀਜ਼ ਵਿਚ ਮਿਲੀ ਜਿੱਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਕਟਕੀਪਰ ਰਿਸ਼ਭ ਪੰਤ ਭਾਰਤੀ ਕ੍ਰਿਕਟ ਟੀਮ ਦੇ ਭਵਿੱਖ ਹਨ। ਪਿਛਲੇ ਸਾਲ ਅਗਸਤ ਟੈਸਟ ਵਿਚ ਡੈਬਿਯੂ ਕਰਨ ਵਾਲੇ 21 ਸਾਲਾ ਪੰਤ ਨੇ ਇੰਗਲੈਂਡ ਦੇ ਬਾਅਦ ਆਸਟਰੇਲੀਆ ਵਿਚ ਵੀ ਟੈਸਟ ਸੈਂਕੜਾ ਲਗਾਇਆ। ਆਸਟਰੇਲੀਆ ਮੌਜੂਦਾ ਦੌਰੇ 'ਤੇ ਪੰਤ ਨੇ 350 ਦੌੜਾਂ ਬਣਾਈਆਂ ਜੋ ਚੇਤੇਸ਼ਵਰ ਪੁਜਾਰਾ ਤੋਂ ਬਾਅਦ ਸੀਰੀਜ਼ ਵਿਚ ਕਿਸੇ ਬੱਲੇਬਾਜ਼ ਦੀਆਂ ਦੂਜੀਆਂ ਸਭ ਤੋਂ ਵੱਧ ਦੌੜਾਂ ਹਨ। ਪੰਤ ਨੇ ਵਿਕਟ ਦੇ ਪਿੱਛੇ ਵੀ 20 ਕੈਚ ਫੜੇ ਜੋ ਕਿਸੇ ਵੀ ਟੈਸਟ ਸੀਰੀਜ਼ ਵਿਚ ਭਾਰਤੀ ਰਿਕਾਰਡ ਹੈ।
14 ਸਾਲਾ ਗੋਲਫਰ ਅਰਜੁਨ ਭਾਟੀ ਨੂੰ ਬਾਲੀਵੁੱਡ ਅਭੀਨੇਤਰੀ ਫਲੋਰਾ ਨੇ ਦਿੱਤੀ ਵਧਾਈ

14 ਸਾਲਾ ਗੋਲਫਰ ਅਰਜੁਨ ਭਾਟੀ, ਅਰਜੁਨ ਨੇ ਹੁਣ ਹਾਲ ਹੀ 'ਚ ਜੂਨੀਅਰ ਵਿਸ਼ਵ ਗੋਲਫ ਚੈਂਪੀਅਨਸ਼ਿਪ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੂੰ ਮਸ਼ਹੂਰ ਕਾਮੇਡੀਅਨ ਤੇ ਅਭੀਨੇਤਰੀ ਜੋਨੀ ਲੀਵਰ ਦੀ ਬੇਟੀ ਜੇਮੀ ਲੀਵਰ ਤੇ ਅਭੀਨੇਤਰੀ ਫਲੋਰਾ ਸੈਨੀ ਤੋਂ ਵਧਾਈ ਮਿਲੀ। ਫਲੋਰਾ ਸੈਨੀ ਨੇ ਅਰਜੁਨ ਭਾਟੀ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ।
ਨਹੀਂ ਕਹਾਂਗਾ ਅਲਵਿਦਾ, IPL 'ਚ ਸ਼ਾਨਦਾਰ ਪ੍ਰਦਰਸ਼ਨ ਕਰ ਟੀਮ 'ਚ ਕਰਾਂਗਾ ਵਾਪਸੀ : ਯੁਵਰਾਜ

ਧਾਕੜ ਸਿਕਸਰ ਕਿੰਗ ਖਿਡਾਰੀ ਯੁਵਰਾਜ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉਹ ਆਗਾਮੀ ਵਿਸ਼ਵ ਕੱਪ ਦੀ ਟੀਮ ਵਿਚ ਜਗ੍ਹਾ ਬਣਾਉਣ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਗਾ। ਬੰਗਾਲ ਖਿਲਾਫ ਰਣਜੀ ਟਰਾਫੀ ਮੈਚ ਲਈ ਪਹੁੰਚੇ ਯੁਵਰਾਜ ਸਿੰਘ ਨੇ ਕਿਹਾ, ''ਕ੍ਰਿਕਟ ਨੇ ਮੈਨੂੰ ਸਭ ਕੁਝ ਦਿੱਤਾ ਹੈ। ਮੈਨੂੰ ਚਾਹੁੰਦਾ ਹਾਂ ਜਦੋਂ ਇਸ ਕੇਡ ਨੂੰ ਅਲਵਿਦਾ ਕਹਾਂ ਤਾਂ ਆਪਣੀ ਸਰਵਸ੍ਰੇਸ਼ਠ ਲੈਅ 'ਚ ਹੋਵਾਂ। ਮੈਂ ਕਿਸੇ ਪਛਤਾਵੇ ਨਾਲ ਨਹੀਂ ਜਾਣਾ ਚਾਹੁੰਦਾ ਹਾਂ।ਆਈ. ਪੀ. ਐੱਲ. 2019 ਨਿਲਾਮੀ ਵਿਚ ਪੰਜਾਬ ਦੇ 37 ਸਾਲਾ ਇਸ ਬੱਲੇਬਾਜ਼ ਨੂੰ ਮੁੰਬਈ ਇੰਡੀਅਨ ਨੇ ਉਸਦੇ ਬੇਸ ਪ੍ਰਾਈਜ਼ 'ਤੇ ਟੀਮ ਨਾਲ ਜੋੜਿਆ ਹੈ। ਯੁਵੀ ਇਸ ਟੀ-20 ਟੂਰਨਾਮੈਂਟ ਦੇ ਜਰੀਏ ਵਾਪਸੀ ਕਰਨਾ ਚਾਹੁੰਦੇ ਹਨ। ਯੁਵੀ ਨੇ ਕਿਹਾ ਕਿ ਮੈਂ ਆਪਣੇ ਵਲੋਂ ਸਰਵਸ੍ਰੇਸ਼ਠ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਹ ਸਾਡਾ ਆਖਰੀ (ਗਰੁਪ ਗੇੜ) ਰਣਜੀ ਟਰਾਫੀ ਮੈਚ ਹੈ ਅਤੇ ਦੇਖਦੇ ਹਾਂ ਕਿ ਕੁਆਲੀਫਾਈ ਕਰ ਪਾਉਂਦੇ ਹਨ ਜਾਂ ਨਹੀਂ। ਇਸ ਤੋਂ ਬਾਅਦ ਰਾਸ਼ਟਰੀ ਟੀ-20 ਟੂਰਨਾਮੈਂਟ ਅਤੇ ਆਈ. ਪੀ. ਐੱਲ. ਹੈ। ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਕੇ ਖੁਦ ਦੇ ਨਾਲ ਚੰਗਾ ਹੋਣ ਦੀ ਉਮੀਦ ਕਰਾਂਗਾ।''
ਸਮਿਥ-ਵਾਰਨਰ ਨਹੀਂ ਖੇਡੇ ਤਾਂ ਇਹ ਭਾਰਤ ਦੀ ਗਲਤੀ ਨਹੀਂ : ਗਾਵਸਕਰ

ਭਾਰਤ ਦੀ ਆਸਟਰੇਲੀਆ ਵਿਚ ਇਤਿਹਾਸਕ ਜਿੱਤ ਦੀ ਸਾਬਕਾ ਕ੍ਰਿਕਟਰਾਂ ਨੇ ਰੱਜ ਕੇ ਸ਼ਲਾਘਾ ਕੀਤੀ ਅਤੇ ਆਪਣੇ ਜਮਾਨੇ ਦੇ ਧਾਕੜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਉਨ੍ਹਾਂ ਆਲੋਚਕਾਂ ਨੂੰ ਵੀ ਕਰਾਰਾ ਜਵਾਬ ਦਿੱਤਾ ਜਿਨ੍ਹਾਂ ਨੇ ਕਮਜੋਰ ਆਸਟਰੇਲੀਆਈ ਟੀਮ ਦੀ ਗੱਲ ਕਹਿ ਕੇ ਇਸ ਨੂੰ ਘੱਟ ਸਮਝਣ ਦੀ ਕੋਸ਼ਿਸ਼ ਕੀਤੀ।ਭਾਰਤ ਨੇ 4 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਜੋ ਉਸ ਦੀ ਆਸਟਰੇਲੀਆਈ ਧਰਤੀ 'ਤੇ ਟੈਸਟ ਸੀਰੀਜ਼ ਵਿਚ ਪਹਿਲੀ ਜਿੱਤ ਹੈ। ਆਸਟਰੇਲੀਆ ਨੇ 4 ਮੈਚਾਂ ਦੀ ਸੀਰੀਜ਼ ਵਿਚ ਲੱਚਰ ਪ੍ਰਦਰਸ਼ਨ ਕੀਤਾ ਅਤੇ ਜੇਕਰ ਮੌਸਮ ਖਰਾਬ ਨਹੀਂ ਹੁੰਦਾ ਤਾਂ ਭਾਰਤ ਦਾ ਜਿੱਤ ਦਾ ਫਰਕ ਇਸ ਤੋਂ ਬਿਹਤਰ ਹੁੰਦਾ। ਕਿਹਾ ਜਾ ਰਿਹਾ ਹੈ ਕਿ ਗੇਂਦ ਨਾਲ ਛੇੜਛਾੜ ਕਾਰਨ ਪਾਬੰਦੀ ਝਲ ਰਹੇ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੀ ਗੈਰ-ਹਾਜ਼ਰੀ ਕਾਰਨ ਭਾਰਤ ਨੂੰ ਇਹ ਜਿੱਤ ਮਿਲੀ ਪਰ ਗਾਵਸਕਰ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।ਗਾਵਸਕਰ ਨੇ ਮੈਚ ਤੋਂ ਬਾਅਦ ਕਿਹਾ, ''ਆਸਟਰੇਲੀਆ ਟੀਮ ਜੇਕਰ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਦੇ ਬਿਨਾ ਖੇਡੀ ਤਾਂ ਇਹ ਭਾਰਤ ਦੀ ਗਲਤੀ ਨਹੀਂ ਹੈ। ਆਸਟਰੇਲੀਆ ਉਨ੍ਹਾਂ 'ਤੇ ਘਟ ਸਮੇਂ ਦੀ ਪਾਬੰਦੀ ਲਗਾ ਸਕਦਾ ਸੀ ਪਰ ਯਕੀਨੀ ਤੌਰ 'ਤੇ ਮੰਨਿਆ ਗਿਆ ਕਿ ਇਕ ਸਾਲ ਦੀ ਪਾਬੰਦੀ ਆਸਟਰੇਲੀਆਈ ਕ੍ਰਿਕਟ ਲਈ ਚੰਗਾ ਸਾਬਤ ਹੋਵੇਗਾ ਕਿਉਂਕਿ ਉਹ ਇਕ ਉਦਾਹਰਣ ਪੇਸ਼ ਕਰਨਾ ਚਾਹੁੰਦੇ ਸੀ।''
ਮੇਸੀ ਦੀ ਸੁਪਰ ਫੈਨ ਨੇ ਹੁਣ ਕਮਰ 'ਤੇ ਖੁਣਵਾਇਆ ਸਟਾਰ ਫੁੱਟਬਾਲਰ ਦਾ ਨਾਂ

ਮੇਸੀ ਦੀ ਸਭ ਤੋਂ ਵੱਡੀ ਪ੍ਰਸ਼ੰਸਕ ਹੋਣ ਦਾ ਦਾਅਵਾ ਕਰਨ ਵਾਲੀ ਸੂਜੀ ਕੋਤਰੇਜ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਮੇਸੀ ਭਾਵੇਂ ਹੀ ਫੀਫਾ ਵਿਸ਼ਵ ਕੱਪ 'ਚ ਅਰਜਨਟੀਨਾ ਟੀਮ ਨੂੰ ਸੈਮੀਫਾਈਨਲ ਤਕ ਲਿਜਾਣ 'ਚ ਅਸਫਲ ਰਿਹਾ ਪਰ ਉਸ ਦੀ ਇਹ ਫੈਨ ਉਸ ਨੂੰ ਅਜੇ ਵੀ ਆਪਣਾ ਆਦਰਸ਼ ਮੰਨਦੀ ਹੈ। ਇਸ ਕੜੀ 'ਚ ਸੂਜੀ ਨੇ ਹੁਣ ਆਪਣੀ ਕਮਰ 'ਤੇ ਮੇਸੀ ਦੇ ਨਾਂ ਦਾ ਇਕ ਟੈਟੂ ਖੁਣਵਾਇਆ ਹੈ।
ਸ਼ਾਸਤਰੀ ਦਾ ਆਲੋਚਕਾ ਨੂੰ ਜਵਾਬ, ਇਹ ਟੀਮ ਹਨੇਰੇ 'ਚ ਤੀਰ ਨਹੀਂ ਚਲਾਉਂਦੀ

ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਆਸਟਰੇਲੀਆ ਵਿਚ ਪਹਿਲੀ ਵਾਰ ਟੈਸਟ ਸੀਰੀਜ਼ ਵਿਚ ਜਿੱਤਣ ਤੋਂ ਬਾਅਦ ਆਪਣੇ ਅੰਦਾਜ਼ 'ਚ ਆਲੋਚਕਾਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਸੈਂਕੜੇ ਮੀਲ ਦੂਰ ਤੋਂ ਆਉਣ ਵਾਲੀ ਨਕਾਰਾਤਮਕ ਪ੍ਰਤੀਕਿਰਿਆ 'ਚ ਬੰਦੂਕ ਦੀ ਗੋਲੀ ਦੇ ਧੂਏਂ ਵਾਂਗ ਉੱਡ ਗਈ। ਟੈਸਟ ਸੀਰੀਜ਼ ਵਿਚ ਜਿੱਤ ਤੋਂ ਬਾਅਦ ਸ਼ਾਸਤਰੀ ਨੇ ਸਾਬਕਾ ਧਾਕੜ ਕ੍ਰਿਕਟਰ ਸੁਨੀਲ ਗਾਵਸਕਰ ਸਮੇਤ ਉਨ੍ਹਾਂ ਸਭ ਆਲੋਚਕਾਂ ਨੂੰ ਨਿਸ਼ਾਨੇ 'ਤੇ ਲਿਆ ਜਿਨ੍ਹਾਂ ਨੇ ਟੀਮ ਦੀ ਚੋਣ ਅਤੇ ਅਭਿਆਸ ਪ੍ਰੋਗਰਾਮ 'ਤੇ ਸਵਾਲ ਚੁੱਕੇ ਸੀ। ਆਸਟਰੇਲੀਆ ਦੌਰੇ ਦੇ 71 ਸਾਲ ਦੇ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਟੈਸਟ ਸੀਰੀਜ਼ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਸ਼ਾਸਤਰੀ ਨੇ ਕਿਹਾ, ''ਮੈਂ ਮੈਲਬੋਰਨ ਵਿਚ ਕਿਹਾ ਸੀ ਕਿ ਮੈਨੂੰ ਲਗਦਾ ਹੈ ਕਿ ਮੈਂ ਟੀਮ 'ਤੇ ਉਂਗਲ ਚੁੱਕਣ ਵਾਲੇ ਅਤੇ ਹਨੇਰੇ 'ਚ ਤੀਰ ਚਲਾਉਣ ਵਾਲਿਆਂ ਨੂੰ ਜਵਾਬ ਦਿੱਤਾ ਹੈ।''ਮੈਂ ਮਜ਼ਾਕ ਨਹੀਂ ਕਰ ਰਿਹਾ ਸੀ ਕਿਉਂਕਿ ਮੈਨੂੰ ਪਤਾ ਹੈ ਕਿ ਇਸ ਟੀਮ ਨੇ ਕਿੰਨੀ ਮਿਹਨਤ ਕੀਤੀ ਹੈ। ਜਦੋਂ ਤੁਸੀਂ ਇੰਨੇ ਦੂਰੋਂ ਗੋਲੀ ਚਲਾਉਂਦੇ ਹੋ ਤਾਂ ਉਹ ਧਰਤੀ ਦਾ ਦੱਖਣੀ ਹਿੱਸਾ ਪਾਰ ਕਰਦੇ ਸਮੇਂ ਧੂਏਂ 'ਚ ਉੱਡ ਜਾਂਦੀ ਹੈ। ਐਤਵਾਰ ਨੂੰ ਚੌਥੇ ਦਿਨ ਦੇ ਖੇਡ ਤੋਂ ਬਾਅਦ ਟੈਲੀਵੀਜ਼ਨ ਚਰਚਾ ਦੌਰਾਨ ਮੁਰਲੀ ਕਾਰਤਿਕ ਨੇ ਕਿਹਾ ਕਿ ਪਰਥ ਵਿਚ ਮਿਲੀ ਹਾਰ ਟੀਮ ਲਈ ਖਤਰੇ ਦੀ ਘੰਟੀ ਦੀ ਤਰ੍ਹਾਂ ਸੀ। ਜਿਸ 'ਤੇ ਗਾਵਸਕਰ ਨੇ ਕਿਹਾ ਸੀ, ਖਤਰੇ ਦੀ ਇਹ ਘੰਟੀ ਕਿਵੇਂ ਵੱਜੀ? ਕਿਉਂਕਿ ਹਜ਼ਾਰਾਂ ਮੀਲ ਦੂਰ ਤੋਂ ਉਸ ਦੀ ਅਲੋਚਨਾ ਕੀਤੀ ਗਈ, ਜਿਸ ਨੇ ਟੀਮ ਨੂੰ ਜਗਾਉਣ ਦਾ ਕੰਮ ਕੀਤਾ।
ਰੋਹਿਤ ਨੇ ਸ਼ੇਅਰ ਕੀਤੀ ਬੇਟੀ ਦੀ ਤਸਵੀਰ- ਨਾਂ ਰੱਖਿਆ ਸਮਾਇਰਾ

ਭਾਰਤੀ ਕ੍ਰਿਕਟ ਟੀਮ ਦੇ ਧਾਕੜ ਬੱਲੇਬਾਜ਼ ਰੋਹਿਤ ਸ਼ਰਮਾ ਜੋ ਬੀਤੇ ਦਸੰਬਰ ਵਿਚ ਹੀ ਪਿਤਾ ਬਣੇ ਹਨ, ਨੇ ਇਕ ਵਾਰ ਫਿਰ ਤੋਂ ਆਪਣੀ ਬੇਟੀ ਦੀ ਝਲਕ ਦਿਖਾਈ ਹੈ। ਰੋਹਿਤ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਤਸਵੀਰ ਪੋਸਟ ਕੀਤੀ ਹੈ ਜਿਸ ਵਿਚ ਉਹ ਪਤਨੀ ਰਿਤਿਕਾ ਸਜਦੇਵ ਦੇ ਨਾਲ ਹੈ। ਰਿਤਿਕਾ ਦੇ ਹੱਥ ਵਿਚ ਉਸ ਦੀ ਕੁਝ ਹੀ ਦਿਨ ਪਹਿਲਾਂ ਨਵ-ਜਨਮੀ ਬੇਟੀ ਦੇ ਨਾਂ ਦਾ ਖੁਲਾਸਾ ਕੀਤਾ ਹੈ।
ਧੋਨੀ, ਰੋਹਿਤ ਆਗਾਮੀ ਵਨਡੇ ਸੀਰੀਜ਼ ਲਈ ਆਸਟਰੇਲੀਆ ਹੋਏ ਰਵਾਨਾ

ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਸਮੇਤ ਭਾਰਤੀ ਵਨਡੇ ਟੀਮ ਦੇ ਮੈਂਬਰ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਸੀਰੀਜ਼ ਲਈ ਸੋਮਵਾਰ ਨੂੰ ਰਵਾਨਾ ਹੋਏ। ਬੀ. ਸੀ. ਸੀ. ਆਈ. ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਖਿਡਾਰੀਆਂ ਨੇ ਦੋਪਿਹਰ ਨੂੰ ਫਲਾਈਟ ਫੜੀ ਹੈ। ਆਲਰਾਊਂਡਰ ਕੇਦਾਰ ਜਾਧਵ ਵਨਡੇ ਟੀਮ ਦਾ ਹਿੱਸਾ ਹੈ, ਉਨ੍ਹਾਂ ਨੇ ਰਵਾਨਾ ਹੋਣ ਤੋਂ ਪਹਿਲਾਂ ਧੋਨੀ ਅਤੇ ਰੋਹਿਤ ਦੇ ਨਾਲ ਸੋਸ਼ਲ ਮੀਡੀਆ 'ਤੇ ਫੋਟੋ ਪੋਸਟ ਕੀਤੀ। ਜਾਧਵ ਨੇ ਟਵੀਟ ਕੀਤਾ, ''ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਦੇ ਨਾਲ ਆਸਟਰੇਲੀਆ ਰਵਾਨਾ। ਰੋਹਿਤ ਵੀ ਟੈਸਟ ਟੀਮ ਦਾ ਹਿੱਸਾ ਸਨ ਪਰ ਉਹ ਆਪਣੇ ਘਰ ਬੱਚੀ ਦੇ ਜਨਮ ਤੋਂ ਬਾਅਦ ਮੁੰਬਈ ਵਾਪਸ ਆ ਗਏ ਸੀ।
ਭਾਰਤ ਕੋਲ ਇਸ ਸਮੇਂ ਦੁਨੀਆ ਦਾ ਸਰਵਸ੍ਰੇਸ਼ਠ ਗੇਂਦਬਾਜ਼ੀ ਹਮਲਾ : ਪੇਨ
NEXT STORY