ਜਲੰਧਰ— ਪਾਕਿਸਤਾਨ ਦੇ ਸਾਬਕਾ ਸਲਾਮੀ ਬੱਲੇਬਾਜ਼ ਨਾਸਿਰ ਜਮਸ਼ੇਦ 'ਤੇ ਸਪਾਟ ਫਿਕਸਿੰਗ ਨਾਲ ਜੁੜੇ ਮਾਮਲੇ 'ਚ ਲੱਗੇ 10 ਸਾਲ ਦਾ ਬੈਨ ਬਰਕਰਾਰ ਰਹੇਗਾ। ਪਾਕਿਸਤਾਨ ਕ੍ਰਿਕਟ ਬੋਰਡ ਨੇ ਜਮਸ਼ੇਦ 'ਤੇ ਲੱਗੇ ਬੈਨ ਨੂੰ ਬਰਕਰਾਰ ਰੱਖਿਆ ਹੈ। ਦੱਸ ਦੇਈਏ ਕਿ ਜਮਸ਼ੇਦ ਉਨ੍ਹਾਂ 6 ਖਿਡਾਰੀਆਂ 'ਚ ਸ਼ਾਮਲ ਸੀ ਜਿਨ੍ਹਾਂ 'ਤੇ ਸਪਾਟ ਫਿਕਸਿੰਗ ਦੇ ਦੋਸ਼ ਲੱਗੇ ਸਨ। ਇਸ ਸਾਲ ਅਗਸਤ ਮਹੀਨੇ 'ਚ ਭ੍ਰਿਸ਼ਟਾਚਾਰ ਰੋਧੀ ਪੰਚਾਟ ਨੇ ਉਸ ਨੂੰ 10 ਸਾਲ ਦੇ ਬੈਨ ਦੀ ਸਜ਼ਾ ਸੁਣਵਾਈ ਸੀ। ਆਪਣੇ ਬਿਆਨ 'ਚ ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਸੁਤੰਤਰਾ ਜਾਂਚਕਰਤਾ ਨੇ ਉਸ 'ਤੇ ਲੱਗੇ ਬੈਨ ਨੂੰ ਪੂਰੀ ਤਰ੍ਹਾਂ ਠੀਕ ਦੱਸਿਆ ਹੈ ਤੇ ਉਸ 'ਤੇ ਲੱਗੇ ਇਹ ਬੈਨ ਬਰਕਰਾਰ ਰਹੇਗਾ।
ਆਨੰਦ ਨੇ ਆਇਲ ਆਫ ਮੈਨ ਸ਼ਤਰੰਜ 'ਚ ਖੇਡਿਆ ਡਰਾਅ
NEXT STORY