ਨਵੀਂ ਦਿੱਲੀ : ਭਾਰਤੀ ਤੇਜ ਗੇਂਦਬਾਜ ਐਸ ਸ਼੍ਰੀਸੰਤ 'ਤੇ ਕਥਿਤ ਤੌਰ 'ਤੇ ਸਪਾਟ ਫਿਕਸਿੰਗ ਲਈ ਲਗੀ 7 ਸਾਲ ਦਾ ਰੋਕ ਐਤਵਾਰ ਨੂੰ ਖ਼ਤਮ ਹੋ ਗਈ। ਇਸ ਤੇਜ ਗੇਂਦਬਾਜ 'ਤੇ ਸ਼ੁਰੂਆਤ ਵਿਚ ਜੀਵਨ ਭਰ ਲਈ ਪਾਬੰਦੀ ਲਗਾਈ ਗਈ ਸੀ ਪਰ ਉਨ੍ਹਾਂ ਨੇ ਇਸ ਫੈਸਲੇ ਖ਼ਿਲਾਫ ਕਾਨੂੰਨੀ ਲੜਾਈ ਲੜੀ।
ਇਹ ਵੀ ਪੜ੍ਹੋ: ਕ੍ਰਿਕਟ ਦੀ ਦੁਨੀਆ 'ਚ ਵੱਡਾ ਧਮਾਕਾ ਕਰਨ ਵਾਲੇ ਹਨ ਕ੍ਰਿਕਟਰ ਹਰਭਜਨ ਸਿੰਘ, ਕੀਤਾ ਇਹ ਟਵੀਟ
ਇਸ 37 ਸਾਲਾ ਖਿਡਾਰੀ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਪਾਬੰਦੀ ਖ਼ਤਮ ਹੋਣ 'ਤੇ ਉਨ੍ਹਾਂ ਦਾ ਘੱਟ ਤੋਂ ਘੱਟ ਘਰੇਲੂ ਕਰੀਅਰ ਨੂੰ ਦੁਬਾਰਾ ਸ਼ੁਰੂ ਕਰਣ ਦਾ ਇਰਾਦਾ ਹੈ ਅਤੇ ਉਨ੍ਹਾਂ ਦੇ ਘਰੇਲੂ ਸੂਬੇ ਕੇਰਲ ਨੇ ਵਾਅਦਾ ਕੀਤਾ ਹੈ ਕਿ ਜੇਕਰ ਇਹ ਤੇਜ ਗੇਂਦਬਾਜ ਆਪਣੀ ਫਿਟਨੈਸ ਸਾਬਤ ਕਰ ਦੇਵੇ ਤਾਂ ਉਹ ਉਸ ਦੇ ਨਾਮ 'ਤੇ ਵਿਚਾਰ ਕਰਣਗੇ।
ਇਹ ਵੀ ਪੜ੍ਹੋ: ਪਾਸਵਰਡ ਵਰਗਾ ਰੱਖਿਆ ਪੁੱਤਰ ਦਾ ਨਾਂ, ਖੁਦ ਹੀ ਭੁੱਲ ਗਏ Elon Musk
ਸ਼੍ਰੀਸੰਤ ਨੇ ਪਾਬੰਦੀ ਖ਼ਤਮ ਹੋਣ ਤੋਂ ਕੁੱਝ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਟਵੀਟ ਕੀਤਾ, 'ਮੈਂ ਹੁਣ ਕਿਸੇ ਵੀ ਤਰ੍ਹਾਂ ਦੇ ਦੋਸ਼ਾਂ ਤੋਂ ਪੂਰੀ ਤਰ੍ਹਾਂ ਆਜ਼ਾਦ ਹਾਂ ਅਤੇ ਹੁਣ ਉਸ ਖੇਡ ਦੀ ਨੁਮਾਇੰਦਗੀ ਕਰਾਂਗਾ, ਜੋ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਮੈਂ ਹਰ ਇਕ ਗੇਂਦ 'ਤੇ ਆਪਣੀ ਸਭ ਤੋਂ ਉੱਤਮ ਕੋਸ਼ਿਸ਼ ਕਰਾਂਗਾ ਫਿਰ ਭਾਵੇਂ ਇਹ ਅਭਿਆਸ ਹੀ ਕਿਉਂ ਨਾ ਹੋਵੇ।' ਉਨ੍ਹਾਂ ਕਿਹਾ, 'ਮੇਰੇ ਕੋਲ ਵੱਧ ਤੋਂ ਵੱਧ 5 ਤੋਂ 7 ਸਾਲ ਦਾ ਸਮਾਂ ਬਚਿਆ ਹੈ ਅਤੇ ਮੈਂ ਜਿਸ ਵੀ ਟੀਮ ਵੱਲੋਂ ਖੇਡਾਂਗਾ ਉਸ ਦੇ ਲਈ ਸਭ ਤੋਂ ਉੱਤਮ ਕੋਸ਼ਿਸ਼ ਕਰਾਂਗਾ।'
ਇਹ ਵੀ ਪੜ੍ਹੋ: 4800 ਰੁਪਏ ਸਸਤਾ ਹੋਇਆ ਸੋਨਾ, ਖ਼ਰੀਦਣ ਦਾ ਹੈ ਚੰਗਾ ਮੌਕਾ
ਕੋਰੋਨਾ ਵਾਇਰਸ ਮਹਾਮਾਰੀ ਕਾਰਨ ਭਾਰਤੀ ਘਰੇਲੂ ਸੀਜ਼ਨ ਮੁਲਤਵੀ ਹੋਣ ਕਾਰਨ ਇਹ ਵੇਖਣਾ ਹੋਵੇਗਾ ਕਿ ਜੇਕਰ ਕੇਰਲ ਉਨ੍ਹਾਂ ਨੂੰ ਮੌਕਾ ਦੇਣ ਦਾ ਫ਼ੈਸਲਾ ਕਰਦਾ ਹੈ ਤਾਂ ਉਹ ਕਦੋਂ ਵਾਪਸੀ ਕਰ ਪਾਉਣਗੇ। ਭਾਰਤ ਦਾ ਘਰੇਲੂ ਸੀਜ਼ਨ ਅਗਸਤ ਵਿਚ ਸ਼ੁਰੂ ਹੁੰਦਾ ਹੈ ਪਰ ਮਹਾਮਾਰੀ ਕਾਰਨ ਪੂਰਾ ਪ੍ਰੋਗਰਾਮ ਅਸਤ-ਵਿਅਸਤ ਹੋ ਗਿਆ ਹੈ। ਆਈ.ਪੀ.ਐਲ. ਦੇ 2013 ਸੀਜ਼ਨ ਵਿਚ ਕਥਿਤ ਸਪਾਟ ਫਿਕਸਿੰਗ ਲਈ ਸ਼੍ਰੀਸੰਤ 'ਤੇ ਜੀਵਨ ਭਰ ਲਈ ਪਾਬੰਦੀ ਲਗਾਈ ਗਈ ਪਰ ਪਿਛਲੇ ਸਾਲ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ). ਦੇ ਲੋਕਪਾਲ ਨੇ ਉਨ੍ਹਾਂ 'ਤੇ ਲੱਗੀ ਪਾਬੰਦੀ ਨੂੰ ਘਟਾ ਕੇ 7 ਸਾਲ ਦਾ ਕਰ ਦਿੱਤਾ ਸੀ।
ਇਹ ਵੀ ਪੜ੍ਹੋ: WHO ਨੇ ਕਿਹਾ, ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ ਲਈ ਦੁਨੀਆ ਨੂੰ ਪਾਕਿਸਤਾਨ ਤੋਂ ਸਿੱਖਣ ਦੀ ਲੋੜ
ਕ੍ਰਿਕਟ ਦੀ ਦੁਨੀਆ 'ਚ ਵੱਡਾ ਧਮਾਕਾ ਕਰਨ ਵਾਲੇ ਹਨ ਕ੍ਰਿਕਟਰ ਹਰਭਜਨ ਸਿੰਘ, ਕੀਤਾ ਇਹ ਟਵੀਟ
NEXT STORY