ਨਵੀਂ ਦਿੱਲੀ : ਚੀਨ ਦੇ ਬਾਅਦ ਭਾਰਤ ਵਿਚ ਦੂਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਸੋਨੇ ਦੇ ਖ਼ਰੀਦਦਾਰ ਹਨ। ਇਸੇ ਨੂੰ ਦੇਖ਼ਦੇ ਹੋਏ ਸਰਾਫ਼ਾ ਬਾਜ਼ਾਰ ਵਿਚ ਸੋਨੇ ਦੇ ਡੀਲਰਾਂ ਨੇ ਲਗਾਤਾਰ ਚੌਥੇ ਹਫ਼ਤੇ ਵਿਚ ਵੀ ਤਗੜਾ ਡਿਸਕਾਊਂਟ ਦਿੱਤਾ। ਸ਼ੁੱਕਰਵਾਰ ਨੂੰ ਸਰਾਫਾ ਬਾਜ਼ਾਰ ਵਿਚ ਸੋਨਾ 51,445 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ, ਜਦੋਂਕਿ ਪਿਛਲੇ ਮਹੀਨੇ ਸੋਨਾ 56,191 ਦੇ ਆਪਣੇ ਆਲ ਟਾਈਮ ਹਾਈ ਦੇ ਪੱਧਰ 'ਤੇ ਚਲਾ ਗਿਆ ਸੀ। ਅਜਿਹੇ ਵਿਚ ਡਿੱਗਦੀ ਮੰਗ ਦੇ ਚਲਦੇ ਸੋਨੇ ਦੇ ਡੀਲਰ 30 ਡਾਲਰ ਪ੍ਰਤੀ ਔਂਸ ਯਾਨੀ ਕਰੀਬ 2200 ਰੁਪਏ ਪ੍ਰਤੀ ਔਂਸ ਤੱਕ ਦਾ ਡਿਸਕਾਊਂਟ ਦੇ ਰਹੇ ਹਨ। ਇਸ ਤਰ੍ਹਾਂ ਵੇਖਿਆ ਜਾਵੇ ਤਾਂ ਪ੍ਰਤੀ 10 ਗ੍ਰਾਮ 'ਤੇ ਕਰੀਬ 780 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਤਾਂ ਸੋਨੇ 'ਤੇ 40 ਡਾਲਰ ਪ੍ਰਤੀ ਔਂਸ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਸੀ।
ਪਿਛਲੇ ਮਹੀਨੇ 7 ਅਗਸਤ ਨੂੰ ਸੋਨੇ ਨੇ ਵਾਅਦਾ ਬਾਜ਼ਾਰ ਵਿਚ ਆਪਣਾ ਉੱਚਤਮ ਪੱਧਰ ਛੂਹਿਆ ਸੀ ਅਤੇ ਪ੍ਰਤੀ 10 ਗ੍ਰਾਮ ਦੀ ਕੀਮਤ 56,200 ਰੁਪਏ ਹੋ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸੋਨੇ ਦੀਆਂ ਕੀਮਤਾਂ ਵਿਚ ਕਰੀਬ 4800 ਰੁਪਏ ਦੀ ਗਿਰਾਵਟ ਆਈ ਹੈ। ਯਾਨੀ ਕਿ ਇਨ੍ਹਾਂ ਦਿਨਾਂ ਵਿਚ ਸੋਨਾ ਕਰੀਬ 8-9 ਫ਼ੀਸਦੀ ਡਿੱਗ ਗਿਆ ਹੈ। ਉਂਝ ਤਾਂ ਇਹ ਸਮਾਂ ਸੋਨਾ ਖਰੀਦਣ ਲਈ ਬਹੁਤ ਚੰਗਾ ਹੈ ਪਰ ਸਰਾਫਾ ਬਾਜ਼ਾਰ ਵਿਚ ਘੱਟ ਮੰਗ ਕਾਰਨ ਭਾਰੀ ਡਿਸਕਾਊਂਟ ਦੇਣ ਦੇ ਬਾਵਜੂਦ ਲੋਕ ਪਹਿਲਾਂ ਦੀ ਤਰ੍ਹਾਂ ਸੋਨੇ ਵੱਲ ਆਕਰਸ਼ਤ ਨਹੀਂ ਹੋ ਰਹੇ ਹਨ।
ਨਿਵੇਸ਼ਕਾਂ ਲਈ ਸੋਨਾ ਵੱਧ ਸੁਰੱਖਿਅਤ
ਏਂਜਲ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰਧਾਨ (ਕਮੋਡਿਟੀ ਐਂਡ ਕਰੰਸੀ) ਅਨੁਜ ਗੁਪਤਾ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ‘ਚ ਭਾਰਤ-ਚੀਨ ਅਤੇ ਅਮਰੀਕਾ-ਚੀਨ ਦੇ ਨਾਲ ਹੀ ਚੀਨ ਦਾ ਕਈ ਦੇਸ਼ਾਂ ਨਾਲ ਤਨਾਅ ਚੱਲ ਰਿਹਾ ਹੈ। ਅਜਿਹੇ ‘ਚ ਦੁਨੀਆ ਭਰ ‘ਚ ਅਨਿਸ਼ਚਿਤਤਾ ਦਾ ਮਾਹੌਲ ਹੈ। ਉਥੇ ਹੀ ਦੂਜੇ ਪਾਸੇ ਕੋਰੋਨਾ ਦੇ ਪ੍ਰਸਾਰ ‘ਤੇ ਵੀ ਬਹੁਤ ਜ਼ਿਆਦਾ ਰੋਕ ਨਹੀਂ ਲਗ ਸਕਦੀ ਹੈ। ਇਸ ਸਥਿਤੀ ‘ਚ ਨਿਵੇਸ਼ਕ ਸੋਨੇ ਨੂੰ ਵੱਧ ਸੁਰੱਖਿਅਤ ਸਮਝਦੇ ਹਨ। ਗੁਪਤਾ ਦਾ ਇਹ ਵੀ ਕਹਿਣਾ ਹੈ ਕਿ ਕੋਰੋਨਾ ਕਾਰਣ ਹਾਲੇ ਵੀ ਖਪਤਾਕਰ ਸੋਨਾ ਖਰੀਦਣ ਲਈ ਸਟੋਰ ‘ਤੇ ਬਹੁਤ ਘੱਟ ਜਾ ਰਹੇ ਹਨ ਪਰ ਉਹ ਘਰ ਬੈਠੇ ਈ-ਗੋਲਡ ਰਾਹੀਂ ਸੋਨੇ ‘ਚ ਨਿਵੇਸ਼ ਰ ਰਹੇ ਹਨ। ਇਸ ਕਾਰਣ ਕੋਰੋਨਾ ਸ਼ੁਰੂ ਹੋਣ ਤੋਂ ਬਾਅਦ ਈ-ਗੋਲਡ ਦੇ ਨਿਵੇਸ਼ ‘ਚ ਬਹੁਤ ਤੇਜ਼ੀ ਆਈ ਹੈ।
ਤੁਸੀਂ ਵੀ ਖੋਲ੍ਹ ਸਕਦੇ ਹੋ CNG ਸਟੇਸ਼ਨ, ਸਰਕਾਰ ਦੇਵੇਗੀ 10 ਹਜ਼ਾਰ ਨਵੇਂ ਲਾਇਸੈਂਸ
NEXT STORY