ਨਵੀਂ ਦਿੱਲੀ- ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ 2008 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ .ਐੱਲ.) ਦੇ ਉਦਘਾਟਨੀ ਸੈਸ਼ਨ ਦੇ ਦੌਰਾਨ ਹੋਈ 'ਥੱਪੜ ਵਾਲੀ ਘਟਨਾ' ਦੇ ਲਈ ਸ਼ੀਸੰਥ ਤੋਂ ਮੁਆਫ਼ੀ ਮੰਗੀ ਹੈ। ਹਰਭਜਨ ਨਿਯਮਿਤ ਕਪਤਾਨ ਸਚਿਨ ਤੇਂਦੁਲਕਰ ਦੀ ਗ਼ੈਰ ਹਾਜ਼ਰੀ 'ਚ ਇਲੈਵਨ ਪੰਜਾਬ (ਪੰਜਾਬ ਕਿੰਗਜ਼) ਦੇ ਖਿਲਾਫ ਮੈਚ 'ਚ ਮੁੰਬਈ ਇੰਡੀਅਨਜ਼ ਦੀ ਅਗਵਾਈ ਕਰ ਰਹੇ ਸਨ। ਮੈਚ ਪੰਜਾਬ ਨੇ 66 ਦੌੜਾਂ ਨਾਲ ਜਿੱਤਿਆ ਸੀ ਤੇ ਮੈਚ ਦੇ ਅੰਤ 'ਚ ਕੇਰਲ ਦੇ ਗੇਂਦਬਾਜ਼ ਸ਼੍ਰੀਸੰਥ ਨੂੰ ਮਿਲਣ ਆਏ ਹਰਭਜਨ ਸਿੰਘ ਨੇ ਉਨ੍ਹਾਂ ਨੂੰ ਥੱਪੜ ਮਾਰਿਆ ਸੀ। ਸ਼੍ਰੀਸੰਥ ਨੂੰ ਥੱਪੜ ਮਾਰਨ ਦੇ ਦੋਸ਼ 'ਚ ਹਰਭਜਨ ਸਿੰਘ ਨੂੰ ਪੂਰੇ ਸੀਜ਼ਨ ਲਈ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ 'ਤੇ ਪੰਜ ਵਨ-ਡੇ ਮੈਚ ਦਾ ਬੈਨ ਵੀ ਲੱਗਾ ਸੀ।
ਇਹ ਵੀ ਪੜ੍ਹੋ : ਸ਼ਕੀਰਾ ਨੇ ਫੁੱਟਬਾਲ ਸਟਾਰ ਗੇਰਾਡ ਪਿਕ ਤੋਂ ਵੱਖ ਹੋਣ ਦੀ ਕੀਤੀ ਪੁਸ਼ਟੀ
ਹਰਭਜਨ ਨੇ 14 ਸਾਲ ਬਾਅਦ ਸ਼੍ਰੀਸੰਥ ਦੇ ਨਾਲ ਇਕ ਵੀਡੀਓ ਚੈਟ 'ਚ ਖ਼ੁਲਾਸਾ ਕੀਤਾ ਕਿ ਉਹ ਇਸ ਘਟਨਾ ਨੂੰ ਲੈ ਕੇ ਬਹੁਤ ਸ਼ਰਮਿੰਦਾ ਸੀ। ਉਨ੍ਹਾਂ ਕਿਹਾ ਜੋ ਹੋਇਆ ਇਹ ਗ਼ਲਤ ਸੀ। ਮੈਂ ਗ਼ਲਤੀ ਕੀਤੀ। ਮੇਰੀ ਵਜ੍ਹਾ ਨਾਲ, ਮੇਰੀ ਟੀਮ ਦੇ ਸਾਥੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਮੈਂ ਸ਼ਰਮਿੰਦਾ ਸੀ। ਮੈਂ ਮੈਦਾਨ 'ਤੇ ਸ਼੍ਰੀਸੰਥ ਦੇ ਨਾਲ ਜੋ ਵਿਵਹਾਰ ਕੀਤਾ, ਉਹ ਨਹੀਂ ਹੋਣਾ ਚਾਹੀਦਾ ਸੀ। ਜਦੋਂ ਮੈਂ ਇਸ ਬਾਰੇ ਸੋਚਦਾ ਹਾਂ ਤਾਂ ਮੈਨੂੰ ਲਗਦਾ ਹੈ ਕਿ ਇਸ ਦੀ ਕੋਈ ਲੋੜ ਨਹੀਂ ਸੀ।
ਇਹ ਵੀ ਪੜ੍ਹੋ : ISSF World Cup : ਸਵਪਨਿਲ-ਆਸ਼ੀ ਨੇ 50 ਮੀਟਰ ਰਾਈਫਲ 3ਪੀ ਮਿਕਸਡ 'ਚ ਭਾਰਤ ਲਈ ਜਿੱਤਿਆ ਸੋਨ ਤਗ਼ਮਾ
ਦੋਵੇਂ ਕ੍ਰਿਕਟਰ ਬਾਅਦ 'ਚ 2011 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਸਨ। ਹਰਭਜਨ ਨੇ ਭਾਰਤ ਦੇ ਲਈ 367 ਕੌਮਾਂਤਰੀ ਮੈਚਾਂ 'ਚ ਕੁਲ 711 ਵਿਕਟਾਂ ਲਈਆਂ ਜਦਕਿ ਸ਼੍ਰੀਸੰਥ ਨੇ 90 ਕੌਮਾਂਤਰੀ ਮੁਕਾਬਲਿਆਂ 'ਚ 169 ਵਿਕਟਾਂ ਲਈਆਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸ਼ਕੀਰਾ ਨੇ ਫੁੱਟਬਾਲ ਸਟਾਰ ਗੇਰਾਡ ਪਿਕ ਤੋਂ ਵੱਖ ਹੋਣ ਦੀ ਕੀਤੀ ਪੁਸ਼ਟੀ
NEXT STORY