ਪੁਣੇ- ਰਾਜਸਥਾਨ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਹਮਲਾਵਰ ਅੰਦਾਜ਼ ਦਿਖਾਇਆ। ਬਟਲਰ ਨੇ ਯਸ਼ਸਵੀ ਜਾਇਸਵਾਲ ਦੇ ਨਾਲ ਤੇਜ਼ੀ ਨਾਲ ਦੌੜਾਂ ਜੋੜੀਆਂ। ਦੋਵੇਂ ਹੀ ਬੱਲੇਬਾਜ਼ ਨੇ ਪਾਵਰ ਪਲੇਅ ਵਿਚ 58 ਦੌੜਾਂ ਬਣਾਈਆਂ। ਇਸ ਦੌਰਾਨ ਬਟਲਰ ਨੇ ਆਪਣੇ ਨਾਂ ਇਕ ਵੱਡਾ ਰਿਕਾਰਡ ਵੀ ਬਣਾ ਲਿਆ। ਬਟਲਰ ਨੇ ਆਈ. ਪੀ. ਐੱਲ. ਵਿਚ 2 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਅਜਿਹਾ ਕਰਨ ਵਾਲੇ ਇੰਗਲੈਂਡ ਦੇ ਪਹਿਲੇ ਖਿਡਾਰੀ ਬਣ ਗਏ ਹਨ।
ਬਟਲਰ ਨੇ ਆਈ. ਪੀ. ਐੱਲ. ਵਿਚ 2 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਲਈ ਉਨ੍ਹਾਂ ਨੂੰ ਸਿਰਫ 65 ਪਾਰੀਆਂ ਦਾ ਸਹਾਰਾ ਲਿਆ ਅਤੇ ਉਹ ਸਭ ਤੋਂ ਤੇਜ਼ 2 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਸ਼ਾਮਿਲ ਹੋ ਗਏ ਹਨ। ਆਈ. ਪੀ. ਐੱਲ. ਵਿਚ ਸਭ ਤੋਂ ਤੇਜ਼ 2 ਹਜ਼ਾਰ ਬਣਾਉਣ ਵਾਲਿਆਂ ਦੀ ਲਿਸਟ ਵਿਚ ਬਟਲਰ 6ਵੇਂ ਸਥਾਨ 'ਤੇ ਆ ਗਏ ਹਨ। ਦੇਖੋ ਅੰਕੜੇ-
ਆਈ. ਪੀ. ਐੱਲ. ਵਿਚ 2 ਹਜ਼ਾਰ ਦੌੜਾਂ ਬਣਾਉਣ ਵਾਲੇ ਦੇਸ਼ ਦੇ ਖਿਡਾਰੀਆਂ ਦੀ ਗਿਣਤੀ
26: ਭਾਰਤ
07: ਆਸਟਰੇਲੀਆ
06: ਦੱਖਣੀ ਅਫਰੀਕਾ
03: ਵੈਸਟਇੰਡੀਜ਼
01: ਨਿਊਜ਼ੀਲੈਂਡ
01: ਇੰਗਲੈਂਡ
2 ਹਜ਼ਾਰ ਦੌੜਾਂ ਬਣਾਉਣ ਵਾਲੇ ਸਭ ਤੋਂ ਤੇਜ਼ ਬੱਲੇਬਾਜ਼
48: ਕ੍ਰਿਸ ਗੇਲ
52: ਸ਼ਾਨ ਮਾਰਸ਼
60: ਕੇ. ਐੱਲ. ਰਾਹੁਲ
63: ਸਚਿਨ ਤੇਂਦੁਲਕਰ
64: ਰਿਸ਼ਭ ਪੰਤ
64: ਸ਼ੇਨ ਵਾਟਸਨ
65: ਜੋਸ ਬਟਲਰ*
ਜੋਸ ਬਟਲਰ ਨੇ ਹੈਦਰਾਬਾਦ ਦੇ ਵਿਰੁੱਧ 35 ਦੌੜਾਂ ਦੀ ਪਾਰੀ ਖੇਡੀ। ਆਪਣੀ ਇਸ ਪਾਰੀ ਦੇ ਦੌਰਾਨ ਬਟਲਰ ਨੇ 3 ਚੌਕੇ ਅਤੇ 3 ਛੱਕੇ ਲਗਾਏ। ਇਸ ਪਾਰੀ ਦੇ ਦੌਰਾਨ ਬਟਲਰ ਦਾ ਸਟ੍ਰਾਈਕ ਰੇਟ 125 ਦਾ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸੰਜੂ ਸੈਮਸਨ ਨੇ ਰਾਜਸਥਾਨ ਲਈ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੇ ਸਿਰਫ ਦੂਜੇ ਖਿਡਾਰੀ
NEXT STORY