ਸਪੋਰਟਸ ਡੈਸਕ— ਆਸਟਰੇਲੀਆ ਖਿਲਾਫ ਤਿੰਨ ਮੈਚਾਂ ਦੀ ਟੀ20 ਸੀਰੀਜ਼ ਲਈ ਸ਼੍ਰੀਲੰਕਾ ਟੀਮ ਦਾ ਐਲਾਨ ਹੋ ਗਿਆ ਹੈ। ਪਾਕਿਸਤਾਨ ਦੌਰੇ 'ਤੇ ਗਏ ਐਂਜੇਲੋ ਪਰਰਾ, ਲਾਹਿਰੂ ਮਦੁਸ਼ਨਕਾ, ਸਦੀਰਾ ਸਮਰਵਿਕਰਮਾ ਅਤੇ ਮਿਨੋਦ ਭਾਨੁਕਾ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ ਹੈ। ਉਨ੍ਹਾਂ ਦੀ ਜਗ੍ਹਾ ਟੀਮ 'ਚ ਇਕ ਵਾਰ ਫਿਰ ਵਾਪਸੀ ਕਰਦੇ ਹੋਏ ਲਸਿਥ ਮਲਿੰਗਾ, ਨਿਰੋਸ਼ਨ ਡਿਕਵੇਲਾ, ਕੁਸਲ ਪਰੇਰਾ ਅਤੇ ਕੁਸਲ ਮੈਂਡਿਸ ਸ਼ਾਮਲ ਕੀਤੇ ਹਨ। ਖ਼ੁਰਾਂਟ ਲਸਿਥ ਮਲਿੰਗਾ ਅਗਲੀ ਟੀ20 ਸੀਰੀਜ 'ਚ ਫਿਰ ਤੋਂ ਕਪਤਾਨ ਦੀ ਭੂਮਿਕਾ 'ਚ ਨਜ਼ਰ ਆਉਣਗੇ।
ਪਾਕਿਸਤਾਨ ਦੌਰੇ 'ਤੇ ਕਈ ਸ਼੍ਰੀਲੰਕਾਈ ਖਿਡਾਰੀਆਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਨਿਯਮਿਤ ਖਿਡਾਰੀਅ ਦੀ ਗੈਰਮੌਜੂਦਗੀ 'ਚ ਕੁੱਝ ਨਵੇਂ ਚੇਹਰਿਆਂ ਨੂੰ ਟੀਮ 'ਚ ਸ਼ਾਮਲ ਕੀਤਾ ਸੀ। ਸ਼੍ਰੀਲੰਕਾ ਨੇ ਟੀ20 ਸੀਰੀਜ਼ 'ਚ ਪਾਕਿਸਤਾਨ ਨੂੰ ਉਸ ਦੇ ਹੀ ਘਰ 'ਚ ਹੀ 3-0 ਨਾਲ ਹਾਰ ਦਿੱਤੀ ਸੀ। ਇਸ ਸੀਰੀਜ਼ 'ਚ ਭਾਨੁਕਾ ਰਾਜਪਕਸ਼ਾ ਨੇ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਇਸ ਲਈ ਭਾਨੁਕਾ ਨੂੰ ਆਸਟਰੇਲੀਆ ਖਿਲਾਫ ਹੋਣ ਵਾਲੀ ਟੀ20 ਸੀਰੀਜ 'ਚ ਚੁਣਿਆ ਗਿਆ ਹੈ। ਦੂਜੇ ਪਾਸੇ ਆਪਣੀ ਲੈਗ ਬ੍ਰੇਕ ਗੇਂਦਬਾਜ਼ੀ ਨਾਲ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਚਕਮਾ ਦੇਣ ਵਾਲੇ ਵਨਿੰਦੁ ਹਸਰੰਗਾ ਵੀ ਆਪਣੀ ਜਗ੍ਹਾ ਬਣਾਉਣ 'ਚ ਸਫਲ ਹੋਏ ਹਨ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਅਤੇ ਆਸਟਰੇਲੀਆ ਵਿਚਾਲੇ ਟੀ20 ਸੀਰੀਜ਼ ਦਾ ਪਹਿਲਾ ਮੈਚ 27 ਅਕਤੂਬਰ ਨੂੰ ਐਡਿਲੇਡ ਓਵਲ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਟੀ20 ਮੈਚ 30 ਅਕਤੂਬਰ ਨੂੰ ਬ੍ਰਿਸਬੇਨ 'ਚ ਜਦ ਕਿ ਤੀਜਾ ਅਤੇ ਆਖਰੀ ਮੈਚ 1 ਨਵੰਬਰ ਨੂੰ ਮੈਲਬਰਨ 'ਚ ਖੇਡਿਆ ਜਾਵੇਗਾ।
ਆਸਟਰੇਲਿਆ ਖਿਲਾਫ ਟੀ20 ਸੀਰੀਜ ਲਈ ਸ਼੍ਰੀਲੰਕਾ ਦੀ ਟੀਮ ਇਸ ਪ੍ਰਕਾਰ ਹੈ :
ਲਸਿਥ ਮਲਿੰਗਾ (ਕਪਤਾਨ), ਕੁਸਲ ਪਰੇਰਾ, ਕੁਸਲ ਮੈਂਡਿਸ, ਦਨੁਸ਼ਕਾ ਗੁਣਾਤੀਲਕਾ, ਅਵਿਸ਼ਕਾ ਫਰਨਾਂਡੋ, ਨਿਰੋਸ਼ਨ ਡਿਕਵੇਲਾ, ਦਾਸੁਨ ਸ਼ਨਾਕਾ, ਸ਼ੇਹਾਨ ਜੈਸੂਰੀਆ, ਭਾਨੁਕਾ ਰਾਜਪਕਸ਼ਾ, ਓਸ਼ਦਾ ਫਰਨਾਂਡੋ, ਵਨਿੰਦੁ ਹਸਰੰਗਾ, ਲਕਸ਼ਨ ਸੰਦਾਕਨ, ਨੁਵਾਨ ਪ੍ਰਦੀਪ, ਲਾਹਿਰੂ ਕੁਮਾਰਾ, ਇਸੁਰੂ ਉਦਾਨਾ ਅਤੇ ਕਸੁਨ ਰਜਿਥਾ।
ਲੈੱਗ ਸਪਿਨਰ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਨਹੀਂ ਕਰਨ 'ਤੇ ਕੋਚਾਂ ਨੂੰ ਭੁਗਤਨਾ ਪਿਆ ਇਹ ਅੰਜਾਮ
NEXT STORY