ਕੋਲੰਬੋ– ਸ਼੍ਰੀਲੰਕਾ ਕ੍ਰਿਕਟ ਨੇ ਆਪਣੀ ਰਾਸ਼ਟਰੀ ਟੀਮ ਦੇ ਮੈਨੇਜਰ ਨੂੰ ਇਕ ਉਭਰਦੇ ਖਿਡਾਰੀ ਤੇ ਮੈਡੀਕਲ ਸਟਾਫ ਦੀ ਬੀਬੀ ਮੈਂਬਰ ਦੇ ਜ਼ਬਰ-ਜਨਾਹ ਦੇ ਦੋਸ਼ਾਂ ’ਤੇ ਰਿਪੋਰਟ ਦੇਣ ਨੂੰ ਕਿਹਾ ਹੈ। ਸ਼੍ਰੀਲੰਕਾ ਕ੍ਰਿਕਟ ਉਦੋਂ ਵਿਵਾਦਾਂ ਦੇ ਘੇਰੇ ਵਿਚ ਆ ਗਈ ਜਦੋਂ ਸਥਾਨਕ ਮੀਡੀਆ ਦੀਆਂ ਕਈ ਰਿਪੋਰਟਾਂ ਅਨੁਸਾਰ ਇਕ ਨੌਜਵਾਨ ਸਪਿਨ ਗੇਂਦਬਾਜ਼ੀ ਆਲਰਾਊਂਡਰ ਹੋਟਲ ਦੇ ਆਪਣੇ ਕਮਰੇ ਵਿਚ ਬੀਬੀ ਅਧਿਕਾਰੀ ਦੇ ਨਾਲ ਪਾਇਆ ਗਿਆ।
ਸ਼੍ਰੀਲੰਕਾ ਕ੍ਰਿਕਟ ਨੇ ਕਿਹਾ ਕਿ ਅਜਿਹੀਆਂ ਕਈ ਮੀਡੀਆ ਰਿਪੋਰਟਾਂ ਹਨ ਪਰ ਫਿਲਹਾਲ ਇੰਗਲੈਂਡ ਵਿਰੁੱਧ ਟੈਸਟ ਲੜੀ ਖੇਡ ਰਹੀ ਟੀਮ ਦੇ ਇਕ ਮੈਂਬਰ ਨੇ ਮੈਡੀਕਲ ਸਟਾਫ ਦੀ ਮੈਂਬਰ ਦੇ ਨਾਲ ਬਦਸਲੂਕੀ ਕੀਤੀ। ਸ਼੍ਰੀਲੰਕਾ ਕ੍ਰਿਕਟ ਨੇ ਕਿਹਾ,‘‘ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਅਸੀਂ ਟੀਮ ਮੈਨੇਜਰ ਅਸਾਂਡਾ ਡਿ ਮੇਲ ਨੂੰ ਇਸ ਘਟਨਾ ਦੀ ਰਿਪੋਰਟ ਦੇਣ ਨੂੰ ਕਿਹਾ ਹੈ ਤਾਂ ਕਿ ਮੀਡੀਆ ਰਿਪੋਰਟਾਂ ਦੀ ਸੱਚਾਈ ਦੀ ਪੁਸ਼ਟੀ ਕੀਤੀ ਜਾ ਸਕੇ।’’ ਸ਼੍ਰੀਲੰਕਾ ਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਸ਼ੁੱਕਰਵਾਰ ਤੋਂ ਗਾਲੇ ਵਿਚ ਸ਼ੁਰੂ ਹੋਵੇਗਾ। ਟੀਮ ਦੇ ਕੋਚ ਮਿਕੀ ਆਰਥਰ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਸੰਭਵ ਨਹੀਂ ਹੈ ਕਿਉਂਕਿ ਸਾਰੇ ਖਿਡਾਰੀ ਬਾਓ ਬਬਲ ਵਿਚ ਰਹਿ ਰਹੇ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਰੋਨਾਲਡੋ ਦਾ ਵਿਸ਼ਵ ਰਿਕਾਰਡ, ਬਣਿਆ ਟਾਪ ਸਕੋਰਰ; ਬੇਕਾਨ ਤੇ ਪੇਲੇ ਨੂੰ ਪਛਾੜਿਆ
NEXT STORY