ਕੋਲੰਬੋ (ਵਾਰਤਾ) : ਸ਼੍ਰੀਲੰਕਾ ਕ੍ਰਿਕਟ ਨੇ ਲੰਕਾ ਪ੍ਰੀਮੀਅਰ ਲੀਗ (ਐੱਲ.ਪੀ.ਐੱਲ.) ਦੀਆਂ ਤਾਰੀਖ਼ਾਂ ਵਿਚ ਇਕ ਵਾਰ ਫਿਰ ਬਦਲਾਅ ਕੀਤਾ ਹੈ ਅਤੇ ਹੁਣ ਇਸ ਦਾ ਪ੍ਰਬੰਧ 14 ਨਵੰਬਰ ਦੀ ਜਗ੍ਹਾ 21 ਨਵੰਬਰ ਤੋਂ ਕੀਤਾ ਜਾਵੇਗਾ। ਇਹ ਫ਼ੈਸਲਾ ਸਰਕਾਰ ਦੇ ਸਿਹਤ ਨਿਯਮ ਕਾਰਨ ਖਿਡਾਰੀਆਂ ਨੂੰ ਇਕਾਂਤਵਾਸ ਪੀਰੀਅਡ ਲਈ ਸਮਰੱਥ ਸਮਾਂ ਦੇਣ ਲਈ ਲਿਆ ਗਿਆ ਹੈ। ਇਸ ਦੇ ਪ੍ਰੋਗਰਾਮ ਵਿਚ ਬਦਲਾਅ ਹੋਣ ਨਾਲ ਆਈ.ਪੀ.ਐੱਲ. ਵਿਚ ਖੇਡ ਰਹੇ ਖਿਡਾਰੀਆਂ ਨੂੰ ਐੱਲ.ਪੀ.ਐੱਲ. ਵਿਚ ਖੇਡਣ ਦਾ ਮੌਕਾ ਮਿਲ ਸਕਦਾ ਹੈ। ਖਿਡਾਰੀਆਂ ਦਾ ਡਰਾਫਟ ਵੀ 1 ਅਕਤੂਬਰ ਦੀ ਜਗ੍ਹਾ 9 ਅਕਤੂਬਰ ਨੂੰ ਕੀਤਾ ਜਾਵੇਗਾ।
ਐੱਲ.ਪੀ.ਐੱਲ. ਦੇ ਨਿਰਦੇਸ਼ਕ ਰਵਿਨ ਵਿਕਰਮਰਤਨੇ ਨੇ ਕਿਹਾ, 'ਆਈ.ਪੀ.ਐੱਲ. 10 ਨਵੰਬਰ ਤੱਕ ਚੱਲਣਾ ਹੈ ਅਜਿਹੇ ਵਿਚ ਸਾਨੂੰ ਲੱਗਦਾ ਹੈ ਕਿ ਉਨ੍ਹਾਂ ਖਿਡਾਰੀਆਂ ਨੂੰ ਆਈ.ਪੀ.ਐੱਲ. ਵਿਚ ਖੇਡਣ ਲਈ ਸਮਾਂ ਦੇਣਾ ਚਾਹੀਦਾ ਹੈ ਜੋ ਐੱਲ.ਪੀ.ਐੱਲ. ਵਿਚ ਹਿੱਸਾ ਲੈਣਾ ਚਾਹੁੰਦੇ ਹਨ। ਐੱਲ.ਪੀ.ਐੱਲ. ਦੇ ਪਹਿਲਾ ਸੈਸ਼ਨ 28 ਅਗਸਤ ਤੋਂ 20 ਸਤੰਬਰ ਤੱਕ ਹੋਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਟੂਰਨਾਮੈਂਟ ਵਿਚ ਕੋਲੰਬੋ, ਕੈਂਡੀ, ਗਾਲੇ, ਦਾਂਬੁਲਾ ਅਤੇ ਜਾਫਨਾ ਦੀਆਂ ਟੀਮਾਂ ਹਿੱਸਾ ਲੈਣਗੀਆਂ।
ਪਹਿਲਵਾਨ ਗੀਤਾ ਫੋਗਾਟ ਨੇ ਸਾਂਝੀਆਂ ਕੀਤੀਆਂ ਆਪਣੇ ਪੁੱਤ ਦੀਆਂ ਤਸਵੀਰਾਂ, ਲਿਖਿਆ ਖ਼ਾਸ ਸੁਨੇਹਾ
NEXT STORY