ਸਪੋਰਟਸ ਡੈਸਕ- ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਟੀ-20 ਵਿਸ਼ਵ ਕੱਪ 2026 ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਇੱਕ ਵੱਡਾ ਫੈਸਲਾ ਲਿਆ ਹੈ। ਉਸਨੇ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਕੋਚ ਨੂੰ ਆਪਣੀ ਟੀਮ ਦਾ ਕੋਚ ਬਣਾਉਣ ਦਾ ਫੈਸਲਾ ਕੀਤਾ ਹੈ। ਅਸੀਂ ਗੱਲ ਕਰ ਰਹੇ ਹਾਂ ਵਿਕਮ ਰਾਠੌਰ ਦੀ, ਜਿਨ੍ਹਾਂ ਨੂੰ ਸ਼੍ਰੀਲੰਕਾ ਨੇ ਆਪਣਾ ਬੈਟਿੰਗ ਕੋਚ ਨਿਯੁਕਤ ਕੀਤਾ ਹੈ। ਵਿਕਰਮ ਰਾਠੌਰ 15 ਜਨਵਰੀ ਨੂੰ ਸ਼੍ਰੀਲੰਕਾ ਦੇ ਬੱਲੇਬਾਜ਼ੀ ਕੋਚ ਵਜੋਂ ਅਹੁਦਾ ਸੰਭਾਲਣਗੇ।
ਭਾਰਤ ਦੀ ਜਿੱਤ ਵਿੱਚ ਨਿਭਾਈ ਸੀ ਅਹਿਮ ਭੂਮਿਕਾ
ਵਿਕਰਮ ਰਾਠੌਰ ਦਾ ਰਿਕਾਰਡ ਬਹੁਤ ਸ਼ਾਨਦਾਰ ਰਿਹਾ ਹੈ। ਉਹ ਸਾਲ 2024 ਤੱਕ ਭਾਰਤੀ ਟੀਮ ਦੇ ਬੱਲੇਬਾਜ਼ੀ ਕੋਚ ਸਨ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਟੀਮ ਇੰਡੀਆ ਟੀ-20 ਵਿਸ਼ਵ ਚੈਂਪੀਅਨ ਬਣੀ ਸੀ। ਇਸ ਤੋਂ ਇਲਾਵਾ, ਉਹ ਆਈ.ਪੀ.ਐੱਲ. (IPL) ਵਿੱਚ ਰਾਜਸਥਾਨ ਰਾਇਲਜ਼ ਟੀਮ ਦੇ ਸਹਾਇਕ ਕੋਚ ਵਜੋਂ ਵੀ ਸੇਵਾਵਾਂ ਦੇ ਰਹੇ ਹਨ।
ਟੀ-20 ਵਿਸ਼ਵ ਕੱਪ 2026 ਹੋਵੇਗਾ ਮੁੱਖ ਨਿਸ਼ਾਨਾ
ਸ਼੍ਰੀਲੰਕਾ ਦੀ ਟੀਮ ਲਈ ਅਗਲਾ ਵੱਡਾ ਮਿਸ਼ਨ ਟੀ-20 ਵਿਸ਼ਵ ਕੱਪ 2026 ਹੈ, ਜੋ ਕਿ 7 ਫਰਵਰੀ ਤੋਂ ਭਾਰਤ ਅਤੇ ਸ਼੍ਰੀਲੰਕਾ ਦੇ ਮੈਦਾਨਾਂ 'ਤੇ ਖੇਡਿਆ ਜਾਵੇਗਾ। ਰਾਠੌਰ ਦੀ ਨਿਯੁਕਤੀ ਦਾ ਮੁੱਖ ਮਕਸਦ ਇਸ ਮੈਗਾ ਈਵੈਂਟ ਵਿੱਚ ਸ਼੍ਰੀਲੰਕਾ ਦੀ ਬੱਲੇਬਾਜ਼ੀ ਨੂੰ ਮਜ਼ਬੂਤ ਕਰਨਾ ਹੈ।
ਪਾਕਿਸਤਾਨ ਸੀਰੀਜ਼ ਤੋਂ ਬਾਅਦ ਸੰਭਾਲਣਗੇ ਕਮਾਨ
ਹਾਲਾਂਕਿ ਸ਼੍ਰੀਲੰਕਾ ਦੀਆਂ ਵਿਸ਼ਵ ਕੱਪ ਦੀਆਂ ਤਿਆਰੀਆਂ ਪਾਕਿਸਤਾਨ ਵਿਰੁੱਧ ਟੀ-20 ਸੀਰੀਜ਼ ਨਾਲ ਸ਼ੁਰੂ ਹੋ ਰਹੀਆਂ ਹਨ, ਪਰ ਵਿਕਰਮ ਰਾਠੌਰ ਇਸ ਸੀਰੀਜ਼ (7 ਤੋਂ 11 ਜਨਵਰੀ) ਦਾ ਹਿੱਸਾ ਨਹੀਂ ਹੋਣਗੇ। ਉਹ 15 ਜਨਵਰੀ ਨੂੰ ਟੀਮ ਨਾਲ ਜੁੜਨਗੇ ਅਤੇ ਇਸ ਤੋਂ ਬਾਅਦ ਲਗਾਏ ਜਾਣ ਵਾਲੇ ਵਿਸ਼ੇਸ਼ ਸਿਖਲਾਈ ਕੈਂਪਾਂ ਵਿੱਚ ਖਿਡਾਰੀਆਂ ਦੀਆਂ ਖਾਮੀਆਂ ਦੂਰ ਕਰਨ 'ਤੇ ਕੰਮ ਕਰਨਗੇ।
ਪੂਰੀ ਉਮੀਦ ਹੈ ਕਿ ਸ਼ਾਹੀਨ ਟੀ20 ਵਿਸ਼ਵ ਕੱਪ ਖੇਡੇਗਾ : ਪਾਕਿ ਕਪਤਾਨ ਸਲਮਾਨ ਆਗਾ
NEXT STORY