ਸਪੋਰਟਸ ਡੈਸਕ— ਸ਼੍ਰੀਲੰਕਾ ਲਗਭਗ 2 ਸਾਲ ਦੇ ਲੰਬੇ ਸਮੇਂ ਬਾਅਦ ਇਸ ਸਾਲ ਪਾਕਿਸਤਾਨ 'ਚ 3 ਵਨ-ਡੇ ਕ੍ਰਿਕਟ ਮੈਚ ਖੇਡੇਗਾ। ਖੇਡ ਮੰਤਰੀ ਹਰਿਨ ਫਰਨਾਂਡੋ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਰਨਾਂਡੋ ਨੇ ਕੋਲੰਬੋ 'ਚ ਪੱਤਰਕਾਰਾਂ ਤੋਂ ਕਿਹਾ, ''ਅਸੀਂ ਦੋ ਟੈਸਟ ਮੈਚਾਂ ਲਈ ਟੀਮ ਨੂੰ ਪਾਕਿਸਤਾਨ ਭੇਜਣ ਦੀ ਹਾਲਤ 'ਚ ਨਹੀਂ ਹਾਂ ਪਰ ਅਸੀ ਵਨ- ਡੇ ਜਾਂ ਟੀ-20 ਅੰਤਰਰਾਸ਼ਟਰੀ ਖੇਡਣ ਲਈ ਲਗਭਗ ਅੱਠ ਦਿਨਾਂ ਲਈ ਪਾਕਿਸਤਾਨ ਜਾਵਾਗੇਂ।
ਹਾਲਾਂਕਿ ਇਨ੍ਹਾਂ ਮੈਚਾਂ ਦੀਆਂ ਮਿਤੀਆਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਫਰਨਾਂਡੋ ਨੇ ਕਿਹਾ ਕਿ ਮੈਚ ਇਸ ਸਾਲ ਖੇਡੇ ਜਾਣਗੇ। ਫਰਨਾਂਡੋ ਨੇ ਹਾਲਾਂਕਿ ਕਿਹਾ ਕਿ ਸੁਰੱਖਿਆ ਕਾਰਨਾਂ ਨਾਲ ਦੋ ਟੈਸਟ ਯੂ. ਏ. ਈ. 'ਚ ਹੋਣਗੇ ਜਿੱਥੇ ਪਾਕਿਸਤਾਨ ਨੇ ਆਪਣੀਆਂ ਕਾਫ਼ੀ ਘਰੇਲੂ ਸੀਰੀਜ਼ ਕਰਵਾਈਆਂ ਹਨ।।
ਬੁਮਰਾਹ-ਕੋਹਲੀ ਦੇ ਸਿਕਸ ਪੈਕ ਐਬਸ ਦੇਖ ਯੁਵਰਾਜ ਨੇ ਕੀਤਾ ਇਹ ਮਜ਼ੇਦਾਰ ਕੁਮੈਂਟ
NEXT STORY