ਗਾਲੇ- ਧਨੰਜੈ ਡੀ ਸਿਲਵਾ ਦੀ ਅਜੇਤੂ 153 ਦੌੜਾਂ ਦੀ ਸੈਂਕੜੇ ਪਾਰੀ ਨਾਲ ਸ਼੍ਰੀਲੰਕਾ ਨੇ ਵੈਸਟਇੰਡੀਜ਼ ਦੇ ਵਿਰੁੱਧ ਦੂਜੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਵੀਰਵਾਰ ਨੂੰ ਦੂਜੀ ਪਾਰੀ ਵਿਚ 8 ਵਿਕਟਾਂ 'ਤੇ 328 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ, ਜਦਕਿ ਉਸਦੀਆਂ 2 ਵਿਕਟਾਂ ਅਜੇ ਬਾਕੀ ਹਨ।
ਇਹ ਖ਼ਬਰ ਪੜ੍ਹੋ- ਵਾਨਖੇੜੇ ਸਟੇਡੀਅਮ 'ਚ 5 ਸਾਲ ਬਾਅਦ ਹੋਵੇਗੀ ਟੈਸਟ ਕ੍ਰਿਕਟ ਦੀ ਵਾਪਸੀ, ਅਜਿਹਾ ਹੈ ਭਾਰਤ ਦਾ ਰਿਕਾਰਡ
ਵਿੰਡੀਜ਼ ਨੇ ਸ਼੍ਰੀਲੰਕਾ ਨੂੰ ਪਹਿਲੀ ਪਾਰੀ ਵਿਚ 204 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ 253 ਦੌੜਾਂ ਬਣਾਈਆਂ ਸਨ ਤੇ ਪਹਿਲੀ ਪਾਰੀ ਵਿਚ 49 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਸ਼੍ਰੀਲੰਕਾ ਨੇ 2 ਵਿਕਟਾਂ 'ਤੇ 46 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਮੇਜ਼ਬਾਨ ਟੀਮ ਦੀ ਪਾਰੀ ਨੂੰ ਧੰਨਜੈ ਨੇ ਇਕੱਲੇ ਆਪਣੇ ਦਮ 'ਤੇ ਪਾਰੀ ਨੂੰ ਸੰਭਾਲ ਰੱਖਿਆ। ਧੰਨਜੈ ਨੇ 259 ਗੇਂਦਾਂ ਵਿਚ ਅਜੇਤੂ 153 ਦੌੜਾਂ 'ਚ 12 ਚੌਕੇ ਤੇ 2 ਛੱਕੇ ਲਗਾਏ। ਓਪਨਰ ਪਧੁਮ ਨਿਸੰਕਾ ਨੇ 154 ਗੇਂਦਾਂ ਵਿਚ ਚਾਰ ਚੌਕਿਆਂ ਦੀ ਮਦਦ ਨਾਲ 66 ਦੌੜਾਂ ਦਾ ਯੋਗਦਾਨ ਦਿੱਤਾ। ਰਮੇਸ਼ ਮੇਂਡਿਸ ਨੇ 58 ਗੇਂਦਾਂ 'ਤੇ 25 ਦੌੜਾਂ ਬਣਾਈਆਂ ਜਦਕਿ ਧੰਨਜੈ ਦੇ ਨਾਲ ਕ੍ਰੀਜ਼ 'ਤੇ ਲਸਿਤ ਐਮਬੁਲਦੇਨੀਆ 25 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਕੁਆਲੀਫਿਕੇਸ਼ਨ ਮੈਚ 'ਚ ਪਾਕਿਸਤਾਨ ਨੂੰ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦੱਖਣੀ ਅਫਰੀਕਾ ਨੇ ਕੁਆਲੀਫਿਕੇਸ਼ਨ ਮੈਚ 'ਚ ਪਾਕਿਸਤਾਨ ਨੂੰ ਹਰਾਇਆ
NEXT STORY