ਕੋਲੰਬੋ— ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ੀ ਦੇ ਆਗੂ ਨੁਵਾਨ ਪ੍ਰਦੀਪ ਫਰਨਾਂਡੋ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਸ਼ੁੱਕਰਵਾਰ ਭਾਰਤ ਵਿਰੁੱਧ ਮੌਜੂਦਾ ਟੈਸਟ ਲੜੀ ਦੇ ਬਾਕੀ ਮੈਚਾਂ 'ਚੋਂ ਬਾਹਰ ਹੋ ਗਿਆ ਹੈ, ਜਿਸ ਨਾਲ ਹੁਣ ਉਸ ਨੂੰ ਦੂਜਾ ਟੈਸਟ ਇਕ ਤੇਜ਼ ਗੇਂਦਬਾਜ਼ ਨਾਲ ਹੀ ਖੇਡਣਾ ਪਵੇਗਾ। ਗਾਲੇ ਵਿਚ ਪਹਿਲੇ ਟੈਸਟ ਮੈਚ ਵਿਚ ਛੇ ਵਿਕਟਾਂ ਹਾਸਲ ਕਰਨ ਵਾਲਾ ਪ੍ਰਦੀਪ ਸ਼ੁੱਕਰਵਾਰ ਦੂਜੀ ਪਾਰੀ ਵਿਚ ਨਵੀਂ ਗੇਂਦ ਨਾਲ ਸਿਰਫ ਚਾਰ ਗੇਂਦਾਂ ਹੀ ਕਰਾ ਸਕਿਆ ਤੇ ਉਹ ਮੈਦਾਨ 'ਤੇ ਨਹੀਂ ਉਤਰਿਆ। ਉਸ ਤੋਂ ਬਾਅਦ ਮੇਜ਼ਬਾਨ ਟੀਮ ਕੋਲ ਸਿਰਫ ਦਿਮੁਥ ਕਰੁਣਾਰਤਨੇ ਦੇ ਰੂਪ ਵਿਚ ਇਕ ਹੀ ਤੇਜ਼ ਗੇਂਦਬਾਜ਼ ਬਚਿਆ ਹੈ।
ਫੀਫਾ ਅੰਡਰ-17 ਵਿਸ਼ਵ ਕੱਪ : 10 ਲੱਖ ਬੱਚੇ 8 ਸਤੰਬਰ ਨੂੰ ਖੇਡਣਗੇ ਫੁੱਟਬਾਲ
NEXT STORY