ਆਬੂਧਾਬੀ– ਚੋਟੀ ਦੇ ਭਾਰਤੀ ਤੈਰਾਕ ਸ਼੍ਰੀਹਰੀ ਨਟਰਾਜ ਨੇ ਸ਼ਨੀਵਾਰ ਨੂੰ ਇੱਥੇ ਫਿਨਾ ਸ਼ਾਰਟ ਕੋਰਸ ਵਿਸ਼ਵ ਚੈਂਪੀਅਨਸ਼ਿਪ ਵਿਚ ‘ਸਰਵਸ੍ਰੇਸ਼ਠ ਭਾਰਤੀ ਸਮਾਂ’ ਕੱਢਿਆ ਪਰ ਇਹ ਪ੍ਰਦਰਸ਼ਨ ਉਸ ਨੂੰ 50 ਮੀਟਰ ਬੈਕਸਟ੍ਰੋਕ ਪ੍ਰਤੀਯੋਗਿਤਾ ਦੇ ਸੈਮੀਫਾਈਨਲ ਤਕ ਪਹੁੰਚਾਉਣ ਲਈ ਕਾਫੀ ਨਹੀਂ ਸੀ। ਉਸ ਨੇ ਪੁਰਸ਼ਾਂ ਦੀ 50 ਮੀਟਰ ਬੈਕਸਟ੍ਰੋਕ ਪ੍ਰਤੀਯੋਗਿਤਾ ਵਿਚ 24.40 ਸੈਕੰਡ ਦਾ ਸਮਾਂ ਕੱਢਿਆ, ਜਿਸ ਨਾਲ ਉਹ ਟੀਮ ਵਿਚ ਕੁਲ 26ਵੇਂ ਸਥਾਨ ’ਤੇ ਰਿਹਾ।
20 ਸਾਲਾ ਨਟਰਾਜ ਹਾਲਾਂਕਿ ਸੈਮੀਫਾਈਨਲ ਤਕ ਨਹੀਂ ਪਹੁੰਚ ਸਕਿਆ ਕਿਉਂਕਿ ਇਸ ਵਿਚ ਚੋਟੀ ਦੇ 16 ਤੈਰਾਕ ਹੀ ਹਿੱਸਾ ਲੈਂਦੇ ਹਨ। ਇਹ ਨਟਰਾਜ ਦਾ ਪ੍ਰਤੀਯੋਗਿਤਾ ਵਿਚ ਦੂਜਾ ‘ਸਰਵਸ੍ਰੇਸ਼ਠ ਭਾਰਤੀ ਸਮਾਂ’ ਹੈ। ਬੈਂਗਲੁਰੂ ਦੇ ਇਸ ਤੈਰਾਕ ਨੇ ਸ਼ੁਰੂਆਤੀ ਦਿਨ 100 ਮੀਟਰ ਬੈਕਸਟ੍ਰੋਕ ਪ੍ਰਤੀਯੋਗਿਤਾ ਵਿਚ ਆਪਣੇ ਰਿਕਾਰਡ ਨੂੰ ਬਿਹਤਰ ਕੀਤਾ ਸੀ। ਨਟਰਾਜ ਨੇ ਟੋਕੀਓ ਓਲੰਪਿਕ ਵਿਚ ਹਿੱਸਾ ਲਿਆ ਸੀ, ਉਹ ਓਲੰਪਿਕ ਲਈ ਸਾਜਨ ਪ੍ਰਕਾਸ਼ ਤੋਂ ਬਾਅਦ ‘ਏ’ ਕੁਆਲੀਫਾਇੰਗ ਸਮਾਂ ਹਾਸਲ ਕਰਨ ਵਾਲਾ ਦੂਜਾ ਭਾਰਤੀ ਤੈਰਾਕ ਸੀ।
Ashes : ਇੰਗਲੈਂਡ ਨੂੰ ਝਟਕਾ, ਵਾਰਮ ਅਪ ਦੇ ਦੌਰਾਨ ਸੱਟ ਦਾ ਸ਼ਿਕਾਰ ਹੋਏ ਜੋ ਰੂਟ
NEXT STORY