ਸਪੋਰਟਸ ਡੈਸਕ— ਭਾਰਤ ਦੀ ਖਿਤਾਬੀ ਉਮੀਦ ਕਿਦਾਂਬੀ ਸ਼੍ਰੀਕਾਂਤ ਨੇ ਸੱਯਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਜਿੱਤ ਦੇ ਨਾਲ ਦੂਜੇ ਦੌਰ 'ਚ ਜਗ੍ਹਾ ਬਣਾ ਲਈ। ਇਸ ਤੋਂ ਇਲਾਵਾ ਬੀ. ਸਾਈ ਪ੍ਰਣੀਤ ਅਤੇ ਐੱਚ. ਐੱਸ. ਪ੍ਰਣਯ ਨੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ। ਤੀਜਾ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਰੂਸ ਦੇ ਵਲਾਦੀਮੀਰ ਮਲਕੋਵ 36 ਮਿੰਟ ਤੱਕ ਚੱਲੇ ਮੁਕਾਬਲੇ ਵਿਚ 21-12, 21-11 ਨਾਲ ਹਰਾਇਆ। ਜਿੱਥੇ ਉਸ ਦਾ ਮੁਕਾਬਲਾ ਹਮਵਤਨ ਪਾਰੂਪੱਲੀ ਕਸ਼ਯਪ ਨਾਲ ਹੋਵੇਗਾ। ਪਰੂਪੱਲੀ ਕਸ਼ਯਪ ਨੂੰ ਵੀ ਫਰਾਂਸ ਦੇ ਲੁਕਾਸ ਕੋਰਵੀ ਕੋਲੋਂ ਵਾਕਓਵਰ ਮਿਲ ਗਿਆ।
ਚੌਥਾ ਦਰਜਾ ਪ੍ਰਾਪਤ ਬੀ. ਸਾਈ ਪ੍ਰਣੀਤ ਨੇ ਮਲੇਸ਼ੀਆ ਦੇ ਇਸਕੰਦਰ ਜੁਲਕਰਨੈਨ ਨੂੰ 47 ਮਿੰਟ ਵਿਚ 21-16, 22-20 ਨਾਲ ਹਰਾਇਆ। ਐੱਚ. ਐੱਸ. ਪ੍ਰਣਯ ਨੇ ਵੀ 1 ਘੰਟਾ 12 ਮਿੰਟ ਦੇ ਸੰਘਰਸ਼ ਵਿਚ ਚੀਨ ਦੇ ਲੀ ਸ਼ੀ ਫੇਨ ਨੂੰ 18-21, 22-20, 21-13 ਨਾਲ ਹਰਾਇਆ। ਸੌਰਭ ਵਰਮਾ ਅਤੇ ਅਜੇ ਜੈਰਾਮ ਵੀ ਪੁਰਸ਼ ਸਿੰਗਲ ਦੇ ਦੂਸਰੇ ਦੌਰ ਵਿਚ ਪਹੁੰਚ ਗਏ ਹਨ। ਸੌਰਭ ਨੇ ਕੈਨੇਡਾ ਦੇ ਝਿਯਾਓਡੰਗ ਸ਼ੇਂਗ ਨੂੰ 21-11, 21-16 ਨਾਲ ਹਰਾਇਆ, ਜਦਕਿ 5ਵੀਂ ਸੀਡ ਭਾਰਤ ਦੇ ਸਮੀਰ ਵਰਮਾ ਉਲਟਫੇਰ ਦਾ ਸ਼ਿਕਾਰ ਹੋ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਏ ਅਜੇ ਜੈਰਾਮ ਹੱਥੋਂ 1 ਘੰਟਾ 2 ਮਿੰਟ ਦੇ ਸਖਤ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਜੈਰਾਮ ਨੇ ਇਹ ਮੁਕਾਬਲਾ 15-21, 21-18, 21-13 ਨਾਲ ਜਿੱਤਿਆ।
ਨੌਜਵਾਨ ਖਿਡਾਰੀ ਲਕਸ਼ ਸੇਨ ਨੂੰ ਫਰਾਂਸ ਦੇ ਥਾਮਸ ਰਾਕਸੇਲ ਤੋਂ ਵਾਕਓਵਰ ਮਿਲ ਗਿਆ। ਚੋਟੀ ਦਾ ਦਰਜਾ ਪ੍ਰਾਪਤ ਚੀਨ ਦੇ ਸ਼ੀ ਯੂ ਕੀ ਉਲਟਫੇਰ ਦਾ ਸ਼ਿਕਾਰ ਹੋ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਏ। ਸ਼ੀ ਯੂ ਕੀ ਨੂੰ ਮਲੇਸ਼ੀਆ ਦੇ ਸੂ ਟੇਕ ਝੀ ਨੇ 1 ਘੰਟਾ 2 ਮਿੰਟ ਵਿਚ 24-23, 21-17 ਨਾਲ ਹਰਾਇਆ। ਓਲੰਪਿਕ ਚੈਂਪੀਅਨ ਸਪੇਨ ਦੀ ਕਾਰੋਲਿਨਾ ਮਾਰਿਨ ਨੇ ਬੁਲਗਾਰੀਆ ਦੀ ਲਿੰਡਾ ਜੇਟਚਿਰੀ ਨੂੰ ਆਸਾਨੀ ਨਾਲ 21-16, 21-11 ਨਾਲ ਹਰਾਇਆ।
ਰਾਹੁਲ ਤੇਵਤੀਆ ਰਨ ਆਊਟ ਹੋਣ 'ਤੇ ਆਪਣੀ ਹੀ ਟੀਮ ਦੇ ਖਿਡਾਰੀ ਨਾਲ ਭਿੜੇ (ਵੀਡੀਓ)
NEXT STORY