ਸਪੋਰਟਸ ਡੈਸਕ— ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਬੁੱਧਵਾਰ ਨੂੰ ਸੁਪਰ ਲੀਗ ਦੇ ਆਖ਼ਰੀ ਦਿਨ ਦੇ ਮੁਕਾਬਲੇ ਖੇਡੇ ਗਏ। ਦਿਨ ਦੇ ਤੀਜੇ ਮੁਕਾਬਲੇ 'ਚ ਮਹਾਰਾਸ਼ਟਰ ਦੇ ਸਾਹਮਣੇ ਹਰਿਆਣਾ ਦੀ ਟੀਮ ਸੀ। ਹਰਿਆਣਾ ਨੇ ਪਹਿਲਾਂ ਹੀ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਸੀ ਜਦਕਿ ਮਹਾਰਾਸ਼ਟਰ 'ਤੇ ਬਾਹਰ ਹੋਣ ਦਾ ਖਤਰਾ ਸੀ। ਹਰਿਆਣਾ ਨੂੰ ਇਸ ਮੁਕਾਬਲੇ 'ਚ ਹਾਰ ਮਿਲੀ ਪਰ ਰਨ ਰੇਟ ਖਰਾਬ ਹੋਣ ਦੀ ਵਜ੍ਹਾ ਨਾਲ ਮਹਾਰਸ਼ਾਟਰ ਨੂੰ ਟੂਰਨਾਮੈਂਟ 'ਚੋਂ ਬਾਹਰ ਹੋਣਾ ਪਿਆ।

ਰਾਹੁਲ ਤੇਵਤੀਆ ਹੋਇਆ ਰਨ ਆਊਟ
ਇਸ ਮੁਕਾਬਲੇ 'ਚ ਹਰਿਆਣਾ ਦੇ ਆਲਰਾਊਂਡਰ ਰਾਹੁਲ ਤੇਵਤੀਆ ਦਾ ਗੁੱਸਾ ਦੇਖਣ ਲਾਇਕ ਸੀ। 16ਵੇਂ ਓਵਰ 'ਚ ਦੂਜੀ ਵਿਕਟ ਲੈਣ ਦੇ ਸਿਲਸਿਲੇ 'ਚ ਉਹ ਰਨਆਊਟ ਹੋ ਗਏ। ਉਨ੍ਹਾਂ ਦੇ ਬੱਲੇ ਤੋਂ 13 ਗੇਂਦਾਂ 'ਚ 4 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 28 ਦੌੜਾਂ ਨਿਕਲੀਆਂ। ਮਿਡ ਆਨ 'ਤੇ ਸ਼ਾਟ ਖੇਡਣ ਦੇ ਬਾਅਦ ਰਾਹੁਲ ਤੇਵਤੀਆ ਨੇ ਦੋ ਦੌੜਾਂ ਲੈਣ ਦੀ ਕੋਸ਼ਿਸ਼ ਕੀਤੀ। ਪਹਿਲੀ ਦੌੜ ਪੂਰੀ ਕਰਨ ਦੇ ਬਾਅਦ ਰਾਣਾ ਨਹੀਂ ਦੌੜੇ ਪਰ ਰਾਹੁਲ ਤੇਵਤੀਆ ਬਿਨਾ ਉਸ ਵੱਲ ਦੇਖੇ ਦੌੜਨ ਲੱਗੇ। ਇਸ ਕਾਰਨ ਉਨ੍ਹਾਂ ਨੂੰ ਰਨ ਆਊਟ ਹੋਣਾ ਪਿਆ। ਇਸ 'ਤੇ ਉਹ ਹਿਮਾਂਸ਼ੂ ਰਾਣਾ ਤੋਂ ਨਾਰਾਜ਼ ਹੋ ਗਏ ਅਤੇ ਉੱਚੀ-ਉੱਚੀ ਬੋਲਣ ਲੱਗੇ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਤੇਵੇਤੀਆ ਦੇ ਰਨ ਆਊਟ ਹੋਣ ਦੇ ਬਾਅਦ ਰਾਣਾ ਵੀ ਪਵੇਲੀਅਨ ਪਰਤ ਗਏ। ਆਖ਼ਰੀ ਓਵਰ 'ਚ ਹਰਿਆਣਾ ਨੂੰ ਜਿੱਤ ਲਈ 11 ਦੌੜਾਂ ਦੀ ਜ਼ਰੂਰਤ ਸੀ ਪਰ ਉਸ ਦੇ ਬੱਲੇਬਾਜ਼ 8 ਦੌੜਾਂ ਹੀ ਬਣਾ ਸਕੇ। ਹਰਿਆਣਾ ਨੇ ਲਗਾਤਾਰ 9 ਮੈਚਾਂ 'ਚ ਜਿੱਤ ਹਾਸਲ ਕੀਤੀ ਸੀ ਪਰ ਹੁਣ ਉਸ ਨੂੰ ਹਾਰ ਝਲਣੀ ਪਈ।
ਦੇਖੋ ਵੀਡੀਓ :-
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨਦੀਪ ਸਿੰਘ ਦੀ ਹਾਦਸੇ 'ਚ ਮੌਤ (ਤਸਵੀਰਾਂ)
NEXT STORY