ਦੁਬਈ– ਅੰਪਾਇਰ ਨਿਤਿਨ ਮੇਨਨ ਤੇ ਜੈ ਰਮਨ ਮਦਨਗੋਪਾਲ ਦੇ ਨਾਲ ਆਈ. ਸੀ. ਸੀ. ਮੈਚ ਰੈਫਰੀ ਜਵਾਗਲ ਸ਼੍ਰੀਨਾਥ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸ਼ੁੱਕਰਵਾਰ ਨੂੰ ਅਮਰੀਕਾ ਤੇ ਵੈਸਟਇੰਡੀਜ਼ ਵਿਚ 1 ਜੂਨ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਦੇ ਪਹਿਲੇ ਦੌਰ ਲਈ 26 ਮੈਚ ਅਧਿਕਾਰੀਆਂ ਦੀ ਸੂਚੀ ਦਾ ਐਲਾਨ ਕੀਤਾ। ਇਸ ਵਿਚ 20 ਅੰਪਾਇਰਾਂ 9 ਸਥਾਨਾਂ ’ਤੇ 55 ਮੈਚਾਂ ਵਿਚ ਅੰਪਾਈਰਿੰਗ ਕਰਨਗੇ, ਜਿਨ੍ਹਾਂ ਵਿਚ ਆਈ. ਸੀ. ਸੀ. ਨੇ ਮਸ਼ਹੂਰ ਅੰਪਾਇਰ ਰਿਚਰਡ ਇਲਿੰਗਵਰਥ, ਕੁਮਾਰ ਧਰਮਸੇਨਾ, ਕ੍ਰਿਸ ਗਾਫਾਨੇ ਤੇ ਪਾਲ ਰੀਫੇਲ ਸ਼ਾਮਲ ਹਨ।
ਮਦਨਗੋਪਾਲ ਤੋਂ ਇਲਾਵਾ ਸੈਮ ਨੋਗਾਜਸਕੀ, ਅਲਾਹੂਉੱਦੀਨ ਪਾਲੇਕਰ, ਰਾਸ਼ਿਦ ਰਿਆਜ਼ ਤੇ ਆਸਿਫ ਯਾਕੂਬ ਵੀ ਆਪਣਾ ਆਈ. ਸੀ. ਸੀ. ਸੀਨੀਅਰ ਪੁਰਸ਼ ਟੂਰਨਾਮੈਂਟ ਡੈਬਿਊ ਕਰਨਗੇ। 6 ਰੈਫਰੀਆਂ ਵਿਚ ਸ਼੍ਰੀਨਾਥ ਤੋਂ ਇਲਾਵਾ ਰੰਜਨ ਮਦੁਗਲੇ, ਜੇਫ ਕ੍ਰੋ ਤੇ İਡ੍ਰਿਊ ਪਾਯਕ੍ਰੋਫਟ ਵੀ ਸ਼ਾਮਲ ਹੋਣਗੇ।
ਟੀਚੇ ਦਾ ਪਿੱਛਾ ਕਰਦੇ ਹੋਏ ਹਾਰਦਿਕ ਤੇ ਵਿਰਾਟ ਦਾ ਸੰਯੋਜਨ ਸ਼ਾਨਦਾਰ ਹੋਵੇਗਾ : ਸ਼੍ਰੀਸੰਥ
NEXT STORY