ਜੋਹਾਨਸਬਰਗ : ਦੱ. ਅਫਰੀਕਾ ਦੇ ਤੇਜ਼ ਗੇਂਦਬਾਜ ਡੇਲ ਸਟੇਨ ਦੀ ਲਗਭਗ ਇਕ ਸਾਲ ਬਾਅਦ ਟੀ-20 ਟੀਮ ਵਿਚ ਵਾਪਸੀ ਹੋਈ ਹੈ। ਸਟੇਨ ਨੂੰ ਇੰਗਲੈਂਡ ਵਿਰੁੱਧ ਟੀ-20 ਸੀਰੀਜ਼ ਲਈ ਦੱਖਣੀ ਅਫਰੀਕਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਜਦਕਿ ਫਾਫ ਡੂ ਪਲੇਸਿਸ ਤੇ ਕੈਗਿਸੋ ਰਬਾਡਾ ਨੂੰ ਟੀ-20 ਵਿਚੋਂ ਵੀ ਆਰਾਮ ਦਿੱਤਾ ਗਿਆ ਹੈ। ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.0 ਨੇ ਟੀਮ ਵਿਚ ਪਿਟ ਵਾਨ ਬਿਲਜੋਨ ਤੇ ਤੇਜ਼ ਗੇਂਦਬਾਜ਼ ਸਿਸਾਂਦਾ ਮਾਗਲਾ ਨੂੰ ਟੀਮ ਵਿਚ ਜਗ੍ਹਾ ਦਿੱਤੀ ਹੈ, ਜਿਸ ਨਾਲ ਮਗਾਲਾ ਤੇ ਬਿਲਜੋਨ ਟੀ-20 ਵਿਚ ਡੈਬਿਊ ਕਰਨਗੇ। ਸਟੇਨ ਇਸ ਤੋਂ ਪਹਿਲਾਂ ਟੀ-20 ਵਿਚ ਆਖਰੀ ਵਾਰ ਮਾਰਚ 2019 ਵਿਚ ਸ਼੍ਰੀਲੰਕਾ ਵਿਰੁੱਧ ਖੇਡਣ ਉਤਰਿਆ ਸੀ। ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਾਲੇ 3 ਟੀ-20 ਮੈਚਾਂ ਦੀ ਸੀਰੀਜ਼ 12 ਫਰਵਰੀ ਤੋਂ ਸ਼ੁਰੂ ਹੋਵੇਗੀ।
ਅੰਡਰ-19 ਵਿਸ਼ਵ ਕੱਪ ਫਾਈਨਲ : ਏਸ਼ੀਆਈ ਧਾਕੜਾਂ ਦੇ ਮੁਕਾਬਲੇ ਵਿਚ ਭਾਰਤ ਦਾ ਪਲੜਾ ਬੰਗਲਾਦੇਸ਼ 'ਤੇ ਭਾਰੀ
NEXT STORY