ਮੋਹਾਲੀ- ਆਲਰਾਊਂਡਰ ਰਵਿੰਦਰ ਜਡੇਜਾ ਨੇ ਆਪਣੇ ਜ਼ਬਰਦਸਤ ਆਲਰਾਊਂਡ ਪ੍ਰਦਰਸ਼ਨ ਨਾਲ ਭਾਰਤ ਨੂੰ ਸ਼੍ਰੀਲੰਕਾ ਖ਼ਿਲਾਫ਼ ਇੱਥੇ ਪਹਿਲੇ ਟੈਸਟ ਮੈਚ 'ਚ ਤਿੰਨ ਦਿਨਾਂ ਦੇ ਅੰਦਰ ਇਕ ਪਾਰੀ ਤੇ 222 ਦੌੜਾਂ ਦੀ ਵੱਡੀ ਜਿੱਤ ਦਰਜ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਈ। ਇਹ ਟੈਸਟ ਕ੍ਰਿਕਟ 'ਚ ਉਸ ਦੀ ਪੰਜਵੀਂ ਸਭ ਤੋਂ ਵੱਡੀ ਜਿੱਤ ਹੈ। 2018 'ਚ ਭਾਰਤ ਨੇ ਵੈਸਟਇੰਡੀਜ਼ ਨੂੰ ਪਾਰੀ ਤੇ 272 ਦੌੜਾਂ ਨਾਲ ਹਰਾਇਆ ਸੀ ਜਿਹੜੀ ਇਤਿਹਾਸ 'ਚ ਇਸ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ। ਪੰਜ ਸਭ ਤੋਂ ਵੱਡੀਆਂ ਜਿੱਤਾਂ 'ਚੋਂ ਤਿੰਨ ਜਿੱਤਾਂ ਤਾਂ ਪਿਛਲੇ ਪੰਜ ਸਾਲਾਂ 'ਚ ਆਈਆਂ ਹਨ।
ਇਹ ਵੀ ਪੜ੍ਹੋ : ਇਕ 'ਡਾਟ' ਕਾਰਨ ਸ਼ਬਦਾਂ ਦੇ ਅਰਥ ਹੋਏ 'ਅਨਰਥ', ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਘਿਰੇ ਮੁਹੰਮਦ ਆਮਿਰ
ਜਡੇਜਾ ਇਕ ਟੈਸਟ ਮੈਚ 'ਚ 150 ਦੌੜਾਂ ਬਣਾਉਣ ਤੇ ਫਿਰ 9 ਵਿਕਟਾਂ ਲੈਣ ਵਾਲਾ ਵਿਸ਼ਵ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਇਸ ਤੋਂ ਪਹਿਲਾਂ 2014 'ਚ ਜ਼ਿੰਬਾਬਵੇ ਵਿਰੁੱਧ ਸ਼ਾਕਿਬ ਅਲ ਹਸਨ ਨੇ 124 ਦੌੜਾਂ ਦੇ ਕੇ 10 ਵਿਕਟਾਂ ਲਈਆਂ ਸਨ ਤੇ ਮੈਚ 'ਚ ਕੁਲ 143 ਦੌੜਾਂ (137 ਤੇ 6) ਬਣਾਈਆਂ ਸਨ। ਇਹ ਸਤਵਾਂ ਮੌਕਾ ਸੀ ਜਦੋਂ ਕਿਸੇ ਖਿਡਾਰੀ ਨੇ ਟੈਸਟ ਮੈਚ 'ਚ ਸੈਂਕੜਾ ਲਾਇਆ ਤੇ ਘੱਟ ਤੋਂ ਘੱਟ 9 ਵਿਕਟਾਂ ਲਈਆਂ। ਜਡੇਜਾ ਅਜਿਹਾ ਕਰਨ ਵਾਲਾ ਦੂਜਾ ਭਾਰਤੀ ਬਣ ਗਿਆ ਹੈ। ਇਸ ਤੋਂ ਪਹਿਲਾਂ 2011 ਇਤਿਹਾਸਕ ਟਾਈ ਟੈਸਟ ਮੈਚ 'ਚ ਵੈਸਟਇੰਡੀਜ਼ ਖ਼ਿਲਾਫ਼ ਜਡੇਜਾ ਦੇ ਸਪਿਨ ਜੋੜੀਦਾਰ ਆਰ. ਅਸ਼ਵਿਨ ਨੇ 103 ਦੌੜਾਂ ਦੀ ਪਾਰੀ ਖੇਡੀ ਤੇ ਮੈਚ 'ਚ 9 ਵਿਕਟਾਂ ਆਪਣੇ ਨਾਂ ਕੀਤੀਆਂ ਸਨ।
ਮੋਹਾਲੀ 'ਚ ਖੇਡੇ ਗਏ ਚਾਰ ਟੈਸਟ ਮੈਚਾਂ 'ਚੋਂ ਤਿੰਨ ਵਾਰ ਜਡੇਜਾ ਨੇ ਪਲੇਅਰ ਆਫ ਦੀ ਮੈਚ ਦਾ ਖ਼ਿਤਾਬ ਆਪਣੇ ਨਾਂ ਕੀਤਾ ਹੈ। ਉਹ 2013 'ਚ ਇਸ ਮੈਦਾਨ 'ਤੇ ਖੇਡੇ ਗਏ ਆਪਣੇ ਪਹਿਲੇ ਟੈਸਟ ਮੈਚ 'ਚ ਇਹ ਐਵਾਰਡ ਜਿੱਤਣ 'ਚ ਸਫਲ ਰਿਹਾ ਸੀ ਹਾਲਾਂਕਿ ਇਸ ਤੋਂ ਬਾਅਦ ਅਗਲੇ ਤਿੰਨ ਟੈਸਟ ਮੈਚਾਂ 'ਚ ਵੀ ਉਸ ਨੇ ਇਹ ਕਮਾਲ ਕੀਤਾ। ਦੱਖਣੀ ਅਫਰੀਕਾ ਵਿਰੁੱਧ 2015 'ਚ, ਇੰਗਲੈਂਡ ਵਿਰੁੱਧ 2016 'ਚ ਤੇ ਸ਼੍ਰੀਲੰਕਾ ਵਿਰੁੱਧ 2022 'ਚ। ਸਚਿਨ ਤੇਂਦੁਲਕਰ 4 ਵਾਰ ਜਦਕਿ ਅਨਿਲ ਕੁੰਬਲੇ ਦਿੱਲੀ 'ਚ 3 ਵਾਰ ਪਲੇਅਰ ਆਫ਼ ਦਿ ਮੈਚ ਰਹੇ ਸਨ।
ਇਹ ਵੀ ਪੜ੍ਹੋ : ਗ੍ਰੇਗ ਚੈਪਲ ਨੇ ਸ਼ੇਨ ਵਾਰਨ ਨੂੰ ਦਿੱਤੀ ਸ਼ਰਧਾਂਜਲੀ, ਕਿਹਾ-ਉਹ ਇਕ ਜਾਦੂਗਰ ਸਨ
ਜਡੇਜਾ ਕਿਸੇ ਇਕ ਮੈਦਾਨ 'ਤੇ ਲਗਾਤਾਰ ਤਿੰਨ ਐਵਾਰਡ ਜਿੱਤਣ ਵਾਲਾ ਸਿਰਫ 6ਵਾਂ ਖਿਡਾਰੀ ਹੈ। 67.08 ਦਾ ਫਰਕ ਹੈ ਮੋਹਾਲੀ 'ਚ ਖੇਡੇ ਗੇਏ ਟੈਸਟ ਮੈਚਾਂ 'ਚ ਜਡੇਜਾ ਦੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਔਸਤ ਵਿਚਾਲੇ। ਇੱਥੇ ਚਾਰ ਮੈਚਾਂ 'ਚ ਉਸ ਨੇ 81.75 ਦੀ ਔਸਤ ਨਾਲ 372 ਦੌੜਾਂ ਬਣਾਈਆਂ ਤੇ 14.66 ਦੀ ਔਸਤ ਨਾਲ 27 ਵਿਕਟਾਂ ਲਈਆਂ ਹਨ। ਕਿਸੇ ਇਕ ਮੈਦਾਨ 'ਤੇ 300 ਦੌੜਾਂ ਬਣਾਉਣ ਤੇ 20 ਵਿਕਟਾਂ ਲੈਣ ਵਾਲੇ ਸਾਰੇ ਖਿਡਾਰੀਆਂ ਦੀ ਸੂਚੀ 'ਚ ਸਿਰਫ਼ ਮਹਾਨ ਗੈਰੀ ਸੋਬਰਸ ਦੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਔਸਤ 'ਚ ਇਸ ਤੋਂ ਜ਼ਿਆਦਾ ਫ਼ਰਕ ਹੈ। ਸੋਬਰਸ ਨੇ ਸਬੀਨਾ ਪਾਰਕ 'ਚ 104.15 ਦੀ ਸ਼ਾਨਦਾਰ ਔਸਤ ਨਾਲ ਦੌੜਾਂ ਬਣਾਈਆਂ ਤੇ 32.55 ਦੀ ਔਸਤ ਨਾਲ ਗੇਂਦ ਦੇ ਨਾਲ ਸ਼ਿਕਾਰ ਕੀਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਗ੍ਰੇਗ ਚੈਪਲ ਨੇ ਸ਼ੇਨ ਵਾਰਨ ਨੂੰ ਦਿੱਤੀ ਸ਼ਰਧਾਂਜਲੀ, ਕਿਹਾ-ਉਹ ਇਕ ਜਾਦੂਗਰ ਸਨ
NEXT STORY