ਮਿਆਮੀ (ਬਿਊਰੋ)— ਦੋ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸਲੋਏਨ ਸਟੀਫਨਸ ਨੇ ਲਾਤਵੀਆ ਦੀ ਯੇਲੇਨਾ ਓਸਤਾਪੇਂਕੋ ਨੂੰ 7-6, 6-1 ਨਾਲ ਹਰਾ ਕੇ ਪਹਿਲੀ ਵਾਰ ਮਿਆਮੀ ਓਪਨ ਟੈਨਿਸ ਟੂਰਨਾਮੈਂਟ 'ਚ ਮਹਿਲਾ ਸਿੰਗਲ ਖਿਤਾਬ ਜਿੱਤ ਲਿਆ ਹੈ। ਯੂ.ਐੱਸ. ਓਪਨ ਚੈਂਪੀਅਨ ਸਟੀਫਨਸ ਅਤੇ ਫ੍ਰੈਂਚ ਓਪਨ ਚੈਂਪੀਅਨ ਓਸਤਾਪੇਂਕਾ ਵਿਚਾਲੇ ਸ਼ਨੀਵਾਰ ਨੂੰ ਖਿਤਾਬੀ ਮੁਕਾਬਲੇ 'ਚ ਪਹਿਲੇ ਸੈਟ 'ਚ ਸਖਤ ਟੱਕਰ ਹੋਈ ਅਤੇ ਇਸ ਦਾ ਫੈਸਲਾ ਟਾਈ ਬ੍ਰੇਕ 'ਚ ਜਾਕੇ ਹੋਇਆ। ਸਟੀਫਨਸ ਨੇ ਟਾਈ ਬ੍ਰੇਕ 7-5 ਨਾਲ ਜਿੱਤਕੇ ਓਸਤਾਪੇਂਕੋ 'ਤੇ ਦਬਾਅ ਬਣਾ ਲਿਆ ਜਿਸ ਨਾਲ ਉਹ ਦੂਜੇ ਸੈਟ 'ਚ ਪੂਰੀ ਤਰ੍ਹਾਂ ਟੁੱਟ ਗਈ ਅਤੇ ਸਟੀਫਨਸ ਨੇ ਦੂਜਾ ਸੈਟ 6-1 ਨਾਲ ਜਿੱਤ ਕੇ ਖਿਤਾਬ ਆਪਣੇ ਨਾਂ ਕਰ ਲਿਆ।
13ਵੀਂ ਸੀਡ ਸਟੀਫਨਸ ਆਪਣੇ ਕਰੀਅਰ 'ਚ ਛੇਵਾਂ ਖਿਤਾਬ ਜਿੱਤਣ ਦੇ ਬਾਅਦ ਹੁਣ ਸੋਮਵਾਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ 'ਚ ਨੌਵੇਂ ਸਥਾਨ 'ਤੇ ਪਹੁੰਚ ਜਾਵੇਗੀ। ਉਹ ਪਹਿਲੀ ਵਾਰ ਟਾਪ 10 'ਚ ਪਹੁੰਚੇਗੀ। ਸਟੀਫਨਸ ਨੇ ਦੂਜੇ ਸੈਟ 'ਚ ਲਗਾਤਾਰ 6 ਗੇਮਾਂ ਜਿੱਤੀਆ ਅਤੇ ਪਹਿਲੀ ਵਾਰ ਮਿਆਮੀ ਖਿਤਾਬ ਜਿੱਤਿਆ। ਸਟੀਫਨਸ ਨੇ ਇਸ ਤਰ੍ਹਾਂ ਫਾਈਨਲ ਨਾ ਹਾਰਨ ਦਾ ਆਪਣਾ ਰਿਕਾਰਡ ਕਾਇਮ ਰੱਖਿਆ ਅਤੇ ਫਾਈਨਲ 'ਚ ਜਿੱਤ ਦੇ ਆਪਣੇ ਰਿਕਾਰਡ ਨੂੰ 6-0 'ਤੇ ਪਹੁੰਚਾ ਦਿੱਤਾ। ਸਟੀਫਨਸ ਨੇ ਮੈਚ 'ਚ ਓਸਤਾਪੇਂਕੋ ਦੇ 25 ਵਿਨਰਸ ਦੇ ਮੁਕਾਬਲੇ 6 ਵਿਨਰਸ ਲਗਾਏ ਪਰ ਓਸਤਾਪੇਂਕੋ ਨੂੰ 48 ਬੇਵਜ੍ਹਾ ਭੁੱਲਾਂ ਕਾਫੀ ਮਹਿੰਗੀਆਂ ਪਈਆਂ ਅਤੇ ਇਹ ਉਨ੍ਹਾਂ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਰਿਹਾ।
ਬਾਲ ਟੈਂਪਰਿੰਗ : ਜਾਂਚਕਰਤਾਵਾਂ ਦਾ ਦਾਅਵਾ- ਸਮਿਥ ਨੂੰ ਨਹੀਂ ਸੀ ਇਸ ਪਲਾਨਿੰਗ ਦੀ ਜਾਣਕਾਰੀ
NEXT STORY