ਦੁਬਈ, (ਭਾਸ਼ਾ) ਆਸਟ੍ਰੇਲੀਆ ਦੇ ਮਾਰਕਸ ਸਟੋਇਨਿਸ ਨੇ ਬੁੱਧਵਾਰ ਨੂੰ ਅਫਗਾਨਿਸਤਾਨ ਦੇ ਮੁਹੰਮਦ ਨਬੀ ਨੂੰ ਪਛਾੜ ਕੇ ਤਾਜ਼ਾ ਆਈਸੀਸੀ ਟੀ-20 ਰੈਂਕਿੰਗ ਵਿਚ ਨੰਬਰ ਇਕ ਆਲਰਾਊਂਡਰ ਬਣ ਗਿਆ ਹੈ। ਮੌਜੂਦਾ ਟੀ-20 ਵਿਸ਼ਵ ਕੱਪ 'ਚ 6 ਵਿਕਟਾਂ ਲੈਣ ਤੋਂ ਇਲਾਵਾ ਸਟੋਇਨਿਸ ਨੇ ਬੱਲੇ ਨਾਲ ਵੀ ਉਪਯੋਗੀ ਯੋਗਦਾਨ ਦਿੱਤਾ ਅਤੇ ਆਸਟ੍ਰੇਲੀਆ ਨੂੰ ਸੁਪਰ ਅੱਠ 'ਚ ਪਹੁੰਚਣ 'ਚ ਮਦਦ ਕੀਤੀ। ਸਟੋਇਨਿਸ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਨੰਬਰ ਇਕ ਆਲਰਾਊਂਡਰ ਬਣ ਗਿਆ ਜਦਕਿ ਨਬੀ ਨੂੰ ਤਿੰਨ ਸਥਾਨਾਂ ਦਾ ਨੁਕਸਾਨ ਹੋਇਆ।
ਸ਼੍ਰੀਲੰਕਾ ਦੇ ਕਪਤਾਨ ਵਨਿੰਦੂ ਹਸਾਰੰਗਾ ਅਤੇ ਬੰਗਲਾਦੇਸ਼ ਦੇ ਤਜਰਬੇਕਾਰ ਸ਼ਾਕਿਬ ਅਲ ਹਸਨ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਨੇ ਟੀ-20 ਵਿਸ਼ਵ ਕੱਪ 'ਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਦਾ ਅਸਰ ਉਨ੍ਹਾਂ ਦੀ ਰੈਂਕਿੰਗ 'ਤੇ ਵੀ ਨਜ਼ਰ ਆਉਂਦਾ ਹੈ। ਖੱਬੇ ਹੱਥ ਦੇ ਸਪਿਨਰ ਅਕੀਲ ਹੁਸੈਨ ਗੇਂਦਬਾਜ਼ੀ ਰੈਂਕਿੰਗ 'ਚ ਛੇ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਇੰਗਲੈਂਡ ਦੇ ਸਪਿਨਰ ਆਦਿਲ ਰਾਸ਼ਿਦ ਸਿਖਰ 'ਤੇ ਹਨ। ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੇਫ ਵੀ ਛੇ ਸਥਾਨਾਂ ਦੇ ਫਾਇਦੇ ਨਾਲ 11ਵੇਂ ਸਥਾਨ 'ਤੇ ਪਹੁੰਚ ਗਿਆ ਹੈ ਜਦਕਿ ਉਸ ਦਾ ਸਾਥੀ ਗੁਡਾਕੇਸ਼ ਮੋਤੀ 16 ਸਥਾਨ ਦੇ ਫਾਇਦੇ ਨਾਲ 13ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਭਾਰਤ ਦਾ ਸੂਰਿਆਕੁਮਾਰ ਯਾਦਵ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ ਨੰਬਰ ਇੱਕ ਬੱਲੇਬਾਜ਼ ਬਣਿਆ ਹੋਇਆ ਹੈ। ਫਿਲ ਸਾਲਟ, ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਕ੍ਰਮਵਾਰ ਦੂਜੇ, ਤੀਜੇ ਅਤੇ ਚੌਥੇ ਸਥਾਨ 'ਤੇ ਹਨ। ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਪੰਜ ਸਥਾਨਾਂ ਦੇ ਫਾਇਦੇ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਏ ਹਨ ਜਦਕਿ ਵੈਸਟਇੰਡੀਜ਼ ਦੇ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ 11ਵੇਂ ਸਥਾਨ 'ਤੇ ਹਨ। ਪੂਰਨ ਨੇ ਅੱਠ ਸਥਾਨ ਹਾਸਲ ਕੀਤੇ ਹਨ। ਵੈਸਟਇੰਡੀਜ਼ ਦੇ ਸ਼ੇਰਫੇਨ ਰਦਰਫੋਰਡ 43 ਸਥਾਨਾਂ ਦੀ ਵੱਡੀ ਛਾਲ ਦੇ ਨਾਲ 42ਵੇਂ ਸਥਾਨ 'ਤੇ ਹਨ।
T20 WC 2024 : ਸੁਪਰ-8 'ਚ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ, ਜਾਣੋ ਕਦੋਂ ਅਤੇ ਕਿੱਥੇ ਹੋਵੇਗਾ ਮੈਚ
NEXT STORY