ਅਹਿਮਦਾਬਾਦ— ਆਪਣੀ ਖੁਰਾਕ ਨੂੰ ਲੈ ਕੇ ਕਾਫੀ ਸੁਚੇਤ ਰਹਿਣ ਵਾਲਾ ਆਸਟ੍ਰੇਲੀਆਈ ਆਲਰਾਊਂਡਰ ਮਾਰਕਸ ਸਟੋਇਨਿਸ ਵਿਸ਼ਵ ਕੱਪ ਦੌਰਾਨ ਆਪਣੇ ਨਿੱਜੀ ਸ਼ੈੱਫ ਨਾਲ ਪੂਰੇ ਭਾਰਤ ਦਾ ਦੌਰਾ ਕਰ ਰਿਹਾ ਹੈ ਤਾਂ ਕਿ ਉਸ ਨੂੰ 'ਲੋ ਕਾਰਬੋਹਾਈਡਰੇਟ ਭੋਜਨ' (ਘੱਟ ਕਾਰਬੋਹਾਈਡਰੇਟ ਭੋਜਨ) ਮਿਲ ਸਕੇ।
ਇਹ ਵੀ ਪੜ੍ਹੋ : ਵਾਨਖੇੜੇ ਸਟੇਡੀਅਮ 'ਚ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਸ਼ਾਨਦਾਰ ਬੁੱਤ ਦੀ ਕੀਤੀ ਗਈ ਘੁੰਢ ਚੁਕਾਈ
34 ਸਾਲਾ ਸਟੋਇਨਿਸ ਕੀਟੋਜੇਨਿਕ (ਉੱਚ ਚਰਬੀ, ਘੱਟ ਕਾਰਬ) ਖੁਰਾਕ 'ਤੇ ਹੈ ਜਿਸ ਵਿੱਚ ਪ੍ਰੋਟੀਨ ਦੇ ਨਾਲ ਬੇਕਡ ਓਟਸ ਸ਼ਾਮਲ ਹਨ। cricket.com.au ਦੀ ਰਿਪੋਰਟ ਦੇ ਅਨੁਸਾਰ, ਮੁੰਬਈ ਵਿੱਚ ਜਨਮੇ ਕੋਚ ਵੇਲਟਨ ਸਲਡਾਨਾ, ਜੋ ਕਿ ਫ੍ਰੈਂਚ ਭੋਜਨ ਪਕਾਉਣ ਵਿੱਚ ਮਾਹਰ ਹਨ, ਵਿਸ਼ਵ ਕੱਪ ਵਿੱਚ ਸਟੋਇਨਿਸ ਦੇ ਨਾਲ ਯਾਤਰਾ ਕਰ ਰਹੇ ਹਨ ਅਤੇ ਆਸਟਰੇਲੀਆਈ ਟੀਮ ਦੀ ਰਸੋਈ ਵਿੱਚ ਉਨ੍ਹਾਂ ਲਈ ਵਿਸ਼ੇਸ਼ ਭੋਜਨ ਤਿਆਰ ਕਰਦੇ ਹਨ।
ਸਟੋਇਨਿਸ ਨੇ ਕਿਹਾ, 'ਕਈ ਭਾਰਤੀ ਖਿਡਾਰੀ ਅਜਿਹਾ ਕਰਦੇ ਹਨ ਅਤੇ ਮੈਨੂੰ ਉਥੋਂ ਇਹ ਵਿਚਾਰ ਆਇਆ। ਮੈਂ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਬਾਰੇ ਬਹੁਤ ਅਨੁਸ਼ਾਸਿਤ ਹਾਂ। ਹਾਲਾਂਕਿ ਆਸਟਰੇਲਿਆਈ ਟੀਮ ਦਾ ਆਪਣਾ ਰਸੋਈਏ ਵੀ ਹੈ ਪਰ ਸਟੋਇਨਿਸ ਨੇ ਆਪਣਾ ਨਿੱਜੀ ਸ਼ੈੱਫ ਰੱਖਿਆ ਹੋਇਆ ਹੈ। ਰਿਪੋਰਟ 'ਚ ਕਿਹਾ ਗਿਆ ਹੈ, 'ਉਹ ਗਾਰਲਿਕ ਨਾਨ ਨਹੀਂ ਖਾਂਦਾ। ਉਹ ਗਲੁਟਨ ਮੁਕਤ ਕੇਲੇ ਦੀ ਬ੍ਰੈੱਡ ਅਤੇ ਭੁੰਨੀ ਹੋਈ ਫੁੱਲ ਗੋਭੀ ਦਾ ਭਰਥਾ ਖਾਂਦਾ ਹੈ। ਉਸ ਨੂੰ ਭੁੰਨਿਆ ਹੋਇਆ ਬਟਰ ਚਿਕਨ ਵੀ ਪਸੰਦ ਹੈ।
ਇਹ ਵੀ ਪੜ੍ਹੋ : ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗਾ
ਸਟੋਇਨਿਸ ਇਸ ਸਾਲ ਆਈ. ਪੀ. ਐਲ. ਦੌਰਾਨ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਦੀ ਸਲਾਹ 'ਤੇ ਸਾਲਡਾਨਾ ਨੂੰ ਮਿਲੇ ਸਨ ਜੋ ਸ਼ਿਕਾਗੋ ਅਤੇ ਨਿਊਯਾਰਕ ਦੇ ਕਈ ਵੱਡੇ ਰੈਸਟੋਰੈਂਟਾਂ ਵਿੱਚ ਕੰਮ ਕਰ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
CWC 2023 : ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ 190 ਦੌੜਾਂ ਨਾਲ ਦਿੱਤੀ ਕਰਾਰੀ ਹਾਰ
NEXT STORY