ਜੋਹੋਰ ਬਾਹਰੂ (ਮਲੇਸ਼ੀਆ) : ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ੁੱਕਰਵਾਰ ਨੂੰ ਖੇਡੇ ਗਏ ਸੁਲਤਾਨ ਆਫ ਜੋਹੋਰ ਕੱਪ ਰਾਊਂਡ ਰੋਬਿਨ ਮੈਚ 'ਚ ਨਿਊਜ਼ੀਲੈਂਡ ਖਿਲਾਫ 3-3 ਨਾਲ ਡਰਾਅ ਖੇਡਿਆ। ਭਾਰਤ ਲਈ ਗੁਰਜੋਤ ਸਿੰਘ (6ਵੇਂ ਮਿੰਟ), ਰੋਹਿਤ (17ਵੇਂ ਮਿੰਟ) ਅਤੇ ਟੀ. ਪ੍ਰਿਯਬ੍ਰਤ (60ਵੇਂ ਮਿੰਟ) ਨੇ ਗੋਲ ਕੀਤੇ, ਜਦਕਿ ਡਰੈਗ ਫਲਿੱਕਰ ਜੌਂਟੀ ਐਲਮੇਸ (17ਵੇਂ, 32ਵੇਂ ਅਤੇ 45ਵੇਂ ਮਿੰਟ) ਨੇ ਨਿਊਜ਼ੀਲੈਂਡ ਲਈ ਹੈਟ੍ਰਿਕ ਬਣਾਈ।
ਭਾਰਤ 10 ਅੰਕਾਂ ਨਾਲ ਅੰਕ ਸੂਚੀ ਵਿਚ ਸਿਖਰ 'ਤੇ ਹੈ। ਫਾਈਨਲ 'ਚ ਪਹੁੰਚਣ ਦਾ ਫੈਸਲਾ ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਕ੍ਰਮਵਾਰ ਜਾਪਾਨ ਅਤੇ ਮਲੇਸ਼ੀਆ ਖਿਲਾਫ ਹੋਣ ਵਾਲੇ ਮੈਚਾਂ 'ਤੇ ਆਧਾਰਿਤ ਹੋਵੇਗਾ। ਭਾਰਤ ਨੇ ਮਜ਼ਬੂਤ ਸ਼ੁਰੂਆਤ ਕੀਤੀ ਅਤੇ ਗੁਰਜੋਤ ਨੇ ਛੇਵੇਂ ਮਿੰਟ ਵਿਚ ਗੋਲ ਕਰ ਦਿੱਤਾ। ਦੋ ਮਿੰਟ ਬਾਅਦ ਭਾਰਤ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਗੋਲ ਨਹੀਂ ਹੋ ਸਕਿਆ। ਇਸ ਦੌਰਾਨ ਨਿਊਜ਼ੀਲੈਂਡ ਨੇ ਜਵਾਬੀ ਹਮਲਾ ਕੀਤਾ ਪਰ ਭਾਰਤੀ ਡਿਫੈਂਸ ਨੇ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਨੇ ਦੂਜੀ ਪਾਰੀ 'ਚ ਬਣਾਈ 301 ਦੌੜਾਂ ਦੀ ਬੜ੍ਹਤ, ਟੀਮ ਇੰਡੀਆ ਦੀਆਂ ਵਧੀਆਂ ਮੁਸ਼ਕਲਾਂ
ਨਿਊਜ਼ੀਲੈਂਡ ਲਈ ਐਲਮੇਸ ਨੇ 17ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ। ਰੋਹਿਤ ਦੇ ਗੋਲ ਦੇ ਦਮ 'ਤੇ ਭਾਰਤ ਨੇ ਉਸੇ ਮਿੰਟ 'ਚ ਫਿਰ ਬੜ੍ਹਤ ਬਣਾ ਲਈ। ਭਾਰਤ ਨੇ ਦੂਜੇ ਕੁਆਰਟਰ 'ਚ ਕਈ ਪੈਨਲਟੀ ਕਾਰਨਰ 'ਤੇ ਗੋਲ ਕੀਤੇ ਪਰ ਉਹ ਅਸਫਲ ਰਹੇ। ਤੀਜੇ ਕੁਆਰਟਰ 'ਚ ਨਿਊਜ਼ੀਲੈਂਡ ਲਈ ਪੈਨਲਟੀ ਕਾਰਨਰ 'ਤੇ ਐਲਮੇਸ ਨੇ ਗੋਲ ਕੀਤਾ। ਉਸ ਨੇ 45ਵੇਂ ਮਿੰਟ ਵਿਚ ਇਕ ਹੋਰ ਗੋਲ ਕਰਕੇ ਨਿਊਜ਼ੀਲੈਂਡ ਦੀ ਬੜ੍ਹਤ 3-2 ਕਰ ਦਿੱਤੀ। ਭਾਰਤ ਨੇ 46ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਕਰਨ ਦਾ ਮੌਕਾ ਗੁਆ ਦਿੱਤਾ। ਭਾਰਤ ਨੂੰ ਆਖਰੀ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ ਜਿਸ 'ਤੇ ਵੈਰੀਏਸ਼ਨ ਅਜ਼ਮਾਇਆ ਗਿਆ ਅਤੇ ਪ੍ਰਿਯਬ੍ਰਤ ਨੇ ਗੋਲ ਦਾਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਊਜ਼ੀਲੈਂਡ ਨੇ ਦੂਜੀ ਪਾਰੀ 'ਚ ਬਣਾਈ 301 ਦੌੜਾਂ ਦੀ ਬੜ੍ਹਤ, ਟੀਮ ਇੰਡੀਆ ਦੀਆਂ ਵਧੀਆਂ ਮੁਸ਼ਕਲਾਂ
NEXT STORY