ਸ਼ੰਘਾਈ, (ਭਾਸ਼ਾ) ਭਾਰਤੀ ਟੈਨਿਸ ਸਟਾਰ ਸੁਮਿਤ ਨਾਗਲ ਦਾ ਸ਼ੰਘਾਈ ਮਾਸਟਰਸ ਟੈਨਿਸ ਟੂਰਨਾਮੈਂਟ 'ਚ ਖਰਾਬ ਪ੍ਰਦਰਸ਼ਨ ਜਾਰੀ ਰਿਹਾ ਜਿੱਥੇ ਬੁੱਧਵਾਰ ਨੂੰ ਇੱਥੇ ਉਸ ਨੂੰ ਪਹਿਲੇ ਦੌਰ 'ਚ ਸਿੱਧੇ ਸੈੱਟਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਹ 27 ਸਾਲਾ ਭਾਰਤੀ ਖਿਡਾਰੀ ਚੀਨ ਦੇ ਵੂ ਯਿਬਿੰਗ ਨੂੰ ਕੋਈ ਖਾਸ ਚੁਣੌਤੀ ਨਹੀਂ ਦੇ ਸਕਿਆ ਅਤੇ ਉਸ ਦੀ ਮੁਹਿੰਮ ਪਹਿਲੇ ਦੌਰ ਵਿੱਚ ਹੀ 6-3, 6-3 ਨਾਲ ਹਾਰ ਕੇ ਖ਼ਤਮ ਹੋ ਗਈ।
ਨਾਗਲ ਅਗਸਤ ਵਿੱਚ ਯੂਐਸ ਓਪਨ ਵਿੱਚ ਪੁਰਸ਼ ਸਿੰਗਲਜ਼ ਵਿੱਚ ਨੀਦਰਲੈਂਡ ਦੇ ਟੈਲੋਨ ਗ੍ਰੀਕਸਪੁਰ ਤੋਂ ਪਹਿਲੇ ਦੌਰ ਵਿੱਚ ਹਾਰ ਕੇ ਬਾਹਰ ਹੋ ਗਿਆ ਸੀ। ਉਹ ਯੂਐਸ ਓਪਨ ਤੋਂ ਬਾਅਦ ਪਹਿਲੀ ਵਾਰ ਕਿਸੇ ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਸੀ। ਨਾਗਲ ਸਵੀਡਨ ਖਿਲਾਫ ਹਾਲ ਹੀ 'ਚ ਡੇਵਿਸ ਕੱਪ ਮੈਚ 'ਚ ਨਹੀਂ ਖੇਡਿਆ ਸੀ, ਜਿਸ ਕਾਰਨ ਉਸ ਦਾ ਆਲ ਇੰਡੀਆ ਟੈਨਿਸ ਸੰਘ (ਏ.ਆਈ.ਟੀ.ਏ.) ਨਾਲ ਵਿਵਾਦ ਹੋ ਗਿਆ ਸੀ। ਨਾਗਲ ਪਿਛਲੇ ਕੁਝ ਸਮੇਂ ਤੋਂ ਪਿੱਠ ਦੀ ਸੱਟ ਤੋਂ ਪੀੜਤ ਹਨ।
ICC Rankings : ਬੁਮਰਾਹ ਮੁੜ ਨੰਬਰ 1 ਟੈਸਟ ਗੇਂਦਬਾਜ਼ ਬਣਿਆ, ਇਸ ਦਿੱਗਜ ਨੂੰ ਸਿਰਫ ਇਕ ਅੰਕ ਨਾਲ ਪਛਾੜਿਆ
NEXT STORY