ਨਵੀਂ ਦਿੱਲੀ— ਕਰਿਸ਼ਮਾਈ ਕਪਤਾਨ ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਫੁੱਟਬਾਲ ਟੀਮ ਨੇ ਸ਼ੁੱਕਰਵਾਰ ਨੂੰ ਨਵੇਂ ਕੋਚ ਇਗੋਰ ਸਟਿਮਾਚ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹ ਮੈਦਾਨ 'ਤੇ ਉਨ੍ਹਾਂ ਦੇ ਮਾਰਗਦਰਸ਼ਨ 'ਚ ਆਪਣਾ ਸੌ ਫੀਸਦੀ ਦੇਣ ਲਈ ਵਨਚਬੱਧ ਹਨ। ਸਟਿਮਾਚ ਨੂੰ ਬੁੱਧਵਾਰ ਨੂੰ ਅਧਿਕਾਰਤ ਤੌਰ 'ਤੇ ਭਾਰਤੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ ਕੋਚਿੰਗ 'ਚ 18 ਸਾਲਾਂ ਦਾ ਤਜਰਬਾ ਹੈ। ਉਨ੍ਹਾਂ ਦੀਆਂ ਵੱਡੀਆਂ ਉਪਲਬਧੀਆਂ 'ਚ ਕ੍ਰੋਏਸ਼ੀਆ ਨੂੰ ਬ੍ਰਾਜ਼ੀਲ 'ਚ 2014 ਫੀਫਾ ਵਿਸ਼ਵ ਕੱਪ ਫਾਈਨਲਸ ਤਕ ਪਹੁੰਚਾਉਣਾ ਸ਼ਾਮਲ ਹੈ।

ਛੇਤਰੀ ਨੇ ਸਟਿਮਾਚ ਦੀ ਨਿਯੁਕਤੀ ਦੇ ਬਾਅਦ ਟਵੀਟ ਕੀਤਾ ਸੀ, ''ਮੈਂ ਰਾਸ਼ਟਰੀ ਟੀਮ ਦੇ ਕੋਚ ਦੇ ਤੌਰ 'ਤੇ ਇਗੋਰ ਸਟਿਮਾਚ ਦੀ ਨਿਯੁਕਤੀ ਦਾ ਸਵਾਗਤ ਕਰਨਾ ਚਾਹਾਂਗਾ। ਉਨ੍ਹਾਂ ਕੋਲ ਫੁੱਟਬਾਲ ਦੇ ਵੱਡੇ ਮੰਚ 'ਤੇ ਕੋਚਿੰਗ ਦਾ ਅਪਾਰ ਤਜਰਬਾ ਹੈ। ਸਾਨੂੰ ਵੀ ਇਸ ਨਾਲ ਫਾਇਦਾ ਮਿਲੇਗਾ।'' ਉਨ੍ਹਾਂ ਕਿਹਾ, ''ਇਹ ਇਕ ਪ੍ਰਕਿਰਿਆ ਹੈ ਅਤੇ ਅਸੀਂ ਸੌ ਫੀਸਦੀ ਤੋਂ ਜ਼ਰਾ ਵੀ ਘੱਟ ਨਹੀਂ ਦੇਵਾਂਗੇ। ਮੈਂ ਰਾਸ਼ਟਰੀ ਟੀਮ ਦੇ ਲੜਕਿਆਂ ਨਾਲ ਪਹਿਲਾਂ ਹੀ ਗੱਲ ਕਰ ਲਈ ਹੈ ਅਤੇ ਅਸੀਂ ਆਪਣੀ ਫਿੱਟਨੈਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਸਾਨੂੰ ਛੇਤੀ ਹੀ ਅੱਗੇ ਦੀ ਪ੍ਰਕਿਰਿਆਦੇ ਲਈ ਢਲਣਾ ਹੋਵੇਗਾ।''
ਨਡਾਲ ਤੇ ਜੋਕੋਵਿਚ ਇਟਲੀ ਓਪਨ ਦੇ ਕੁਆਟਰ ਫਾਈਨਲ 'ਚ
NEXT STORY