ਕਾਠਮਾਂਡੂ- ਭਾਰਤੀ ਫ਼ੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੂੰ ਨੇਪਾਲ ਦੇ ਖ਼ਿਲਾਫ਼ ਆਗਾਮੀ ਦੋ ਕੌਮਾਂਤਰੀ ਦੋਸਤਾਨਾ ਮੈਚਾਂ 'ਚ ਵਿਰੋਧੀ ਟੀਮ ਦੇ ਸਖ਼ਤ ਟੱਕਰ ਮਿਲਣ ਦੀ ਉਮੀਦ ਹੈ। ਭਾਰਤ ਨੂੰ ਨੇਪਾਲ ਤੋਂ ਉਸੇ ਦੀ ਸਰਜ਼ਮੀਂ 'ਤੇ 2 ਤੋਂ 5 ਸਤੰਬਰ ਨੂੰ ਭਿੜਨਾ ਹੈ। ਛੇਤਰੀ ਨੇ ਸਰਬ ਭਾਰਤੀ ਫ਼ੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਤੋਂ ਕਿਹਾ ਕਿ ਇਹ ਇਕ ਟੀਮ ਦੇ ਤੌਰ 'ਤੇ ਸੁਧਾਰ ਕਰਨ ਦਾ ਸਾਡੇ ਕੋਲ ਸ਼ਾਨਦਾਰ ਮੌਕਾ ਹੈ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਦੋਸਤਾਨਾ ਮੈਚ ਖੇਡਣ ਦਾ ਮੌਕਾ ਮਿਲਣਾ ਸੌਖਾ ਨਹੀਂ ਸੀ।
ਉਨ੍ਹਾਂ ਕਿਹਾ ਕਿ ਨੇਪਾਲ ਮਹਾਸੰਘ ਤੇ ਸਰਕਾਰ ਨੇ ਸਾਨੂੰ ਖੇਡਣ ਲਈ ਸੱਦਾ ਦਿੱਤਾ ਹੈ ਤੇ ਇਸ ਮੌਕੇ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਨੇਪਾਲ ਦੀ ਟੀਮ ਸਖ਼ਤ ਮੁਕਾਬਲੇਬਾਜ਼ੀ ਪੇਸ਼ ਕਰਦੀ ਹੈ, ਖ਼ਾਸ ਤੌਰ 'ਤੇ ਉਦੋਂ ਜਦੋਂ ਉਹ ਸਾਡੇ ਖਿਲਾਫ ਖੇਡਦੇ ਹਨ ਤੇ ਦੋ ਮੈਚਾਂ 'ਚ ਸਾਡੇ ਸਾਹਮਣੇ ਆਉਣ ਵਾਲੀ ਸਖ਼ਤ ਚੁਣੌਤੀ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ। ਛੇਤਰੀ, ਪ੍ਰੀਤਮ ਕੋਟਲ ਤੇ ਗੁਰਪ੍ਰੀਤ ਸਿੰਘ ਸੰਧੂ ਦੇ ਇਲਾਵਾ ਮੌਜੂਦਾ ਭਾਰਤੀ ਟੀਮ ਦਾ ਕੋਈ ਵੀ ਖਿਡਾਰੀ ਸੀਨੀਅਰ ਟੀਮ ਦੇ ਨਾਲ ਨੇਪਾਲ ਨਹੀਂ ਗਿਆ ਹੈ।
ਕੀਰੋਨ ਪੋਲਾਰਡ ਦਾ ਟੀ-20 'ਚ ਕਮਾਲ, 11,000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਕ੍ਰਿਕਟਰ ਬਣੇ
NEXT STORY