ਸਪੋਰਟਸ ਡੈਸਕ- ਪਿਛਲੇ ਸੀਜ਼ਨ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਨੂੰ ਆਉਣ ਵਾਲੇ ਏਸ਼ੀਆ ਕੱਪ 'ਚ ਦਮਦਾਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਜਿਸਦੀ ਮੇਜ਼ਬਾਨੀ ਪਾਕਿਸਤਾਨ ਅਤੇ ਸ਼੍ਰੀਲੰਕਾ ਸੰਯੁਕਤ ਰੂਪ ਨਾਲ ਕਰ ਰਹੇ ਹਨ। ਟੂਰਨਾਮੈਂਟ ਦੀ ਸ਼ੁਰੂਆਤ ਇਸ ਹਫ਼ਤੇ 30 ਅਗਸਤ ਨੂੰ ਪਾਕਿਸਤਾਨ ਅਤੇ ਨੇਪਾਲ ਦੇ ਮੁਕਾਬਲੇ ਨਾਲ ਹੋਵੇਗੀ। ਇਸ ਦੇ ਬਾਅਦ 2 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਹਾ-ਮੁਕਾਬਲਾ ਦੇਖਣ ਨੂੰ ਮਿਲੇਗਾ। ਕਿਉਂਕਿ ਇਹ ਮੈਚ ਦੋ ਕੱਟੜ ਵਿਰੋਧੀਆਂ ਵਿਚਾਲੇ ਦਾ ਹੈ, ਇਸ 'ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ। ਇਸ 'ਤੇ ਭਾਰਤ ਦੇ ਦਿੱਗਜ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਕਿਸੇ ਨੂੰ ਸ਼੍ਰੀਲੰਕਾ ਅਤੇ ਟਰਾਫੀ ਦਾ ਸਫਲਤਾਪੂਰਵਕ ਬਚਾਅ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਨਹੀਂ ਭੁੱਲਣਾ ਚਾਹੀਦਾ।
ਇਹ ਵੀ ਪੜ੍ਹੋ- ਨੀਰਜ ਚੋਪੜਾ ਸਣੇ ਇਨ੍ਹਾਂ ਖਿਡਾਰੀਆਂ ਨੇ ਖੇਡ ਦਿਵਸ ਨੂੰ ਬਣਾਇਆ ਖ਼ਾਸ, ਹਫ਼ਤੇ 'ਚ ਦੇਸ਼ ਨੂੰ ਦਿਵਾਏ ਸੋਨੇ-ਚਾਂਦੀ ਦੇ ਤਮਗੇ
ਸਾਬਕਾ ਭਾਰਤੀ ਬੱਲੇਬਾਜ਼ ਨੇ ਕਿਹਾ, 'ਏਸ਼ੀਆ ਕੱਪ 'ਚ ਅਸੀਂ ਭਾਰਤ-ਪਾਕਿਸਤਾਨ ਦੀ ਗੱਲ ਕਰੀਏ ਤਾਂ ਇਹ ਨਾ ਭੁੱਲੋ ਕਿ ਸ਼੍ਰੀਲੰਕਾ ਵੀ ਹੈ, ਅਤੇ ਉਹ ਵੀ ਏਸ਼ੀਆ ਕੱਪ ਜਿੱਤ ਚੁੱਕੇ ਹਨ। ਇਨ੍ਹਾਂ ਤਿੰਨਾਂ ਮੁਲਕਾਂ 'ਚ ਮੁਕਾਬਲੇਬਾਜ਼ੀ ਹਮੇਸ਼ਾ ਹੀ ਖ਼ਾਸ ਹੁੰਦੀ ਹੈ।' ਦੱਸ ਦੇਈਏ ਕਿ ਸ਼੍ਰੀਲੰਕਾ ਨੇ ਏਸ਼ੀਆ ਕੱਪ 6 ਵਾਰ ਜਿੱਤਿਆ ਹੈ ਜੋ ਭਾਰਤ ਦੇ 7 ਵਾਰ ਜਿੱਤਣ ਤੋਂ ਬਾਅਦ ਸਭ 'ਤੋਂ ਵੱਧ ਹੈ। ਉਨ੍ਹਾਂ ਨੇ ਯੂ. ਏ. ਈ. 'ਚ ਖੇਡੇ ਗਏ ਏਸ਼ੀਆ ਕੱਪ ਦੇ ਪਿਛਲੇ ਸੀਜ਼ਨ 'ਚ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ ਟੂਰਨਾਮੈਂਟ ਟੀ-20 ਫਾਰਮੈੱਟ 'ਚ ਖੇਡਿਆ ਗਿਆ ਸੀ ਅਤੇ ਇਸ ਵਾਰ ਟੀਮਾਂ 50 ਓਵਰ ਫਾਰਮੈੱਟ 'ਚ ਖੇਡਣਗੀਆਂ। ਜਿੱਥੇ ਭਾਰਤ ਨੂੰ ਪਾਕਿਸਤਾਨ ਅਤੇ ਨੇਪਾਲ ਨਾਲ ਗਰੁੱਪ-ਏ 'ਚ ਰੱਖਿਆ ਗਿਆ ਹੈ, ਉੱਥੇ ਹੀ ਸ਼੍ਰੀਲੰਕਾ ਨੂੰ ਦੂਜੇ ਗਰੁੱਪ 'ਚ ਰੱਖਿਆ ਗਿਆ ਹੈ, ਜਿਸ 'ਚ ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ ਵੀ ਹਨ। ਸ਼੍ਰੀਲੰਕਾ ਨੇ ਹਾਲੇ ਤੱਕ ਏਸ਼ੀਆ ਕੱਪ ਲਈ ਆਪਣੀ ਟੀਮ ਨਹੀਂ ਚੁਣੀ, ਅਤੇ ਖ਼ਬਰਾਂ ਅਨੁਸਾਰ ਟੀਮ ਕੋਵਿਡ ਦੀ ਲਪੇਟ 'ਚ ਆ ਗਈ ਹੈ।
ਇਹ ਵੀ ਪੜ੍ਹੋ- ਆਨੰਦ ਮਹਿੰਦਰਾ ਦਾ ਐਲਾਨ-ਪ੍ਰਗਿਆਨੰਦਾ ਨੂੰ ਦੇਣਗੇ XUV 400 EV, ਮਾਤਾ-ਪਿਤਾ ਲਈ ਲਿਖਿਆ ਸੁੰਦਰ ਮੈਸੇਜ
ਗਾਵਸਕਰ ਨੇ ਆਪਣੇ ਪਸੰਦੀਦਾ ਨੂੰ ਚੁਣਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਸਿਰਫ਼ ਭਾਰਤ ਦੇ ਪ੍ਰਦਰਸ਼ਨ ਦੇ ਬਾਰੇ 'ਚ ਚਿੰਤਿਤ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਸਿਰਫ਼ ਭਾਰਤ 'ਚ ਦਿਲਚਸਪੀ ਹੈ, ਮੈਨੂੰ ਦੂਜਿਆ ਦੇ ਸੈਮੀਫਾਈਨਲ 'ਚ ਪਹੁੰਚਣ ਦੀ ਚਿੰਤਾ ਨਹੀਂ ਹੈ। ਖਿਡਾਰੀਆਂ ਦੇ ਕਾਰਜਭਾਰ ਦੇ ਪ੍ਰਬੰਧਨ ਦੇ ਸਵਾਲ 'ਚ ਗਾਵਸਕਰ ਨੇ ਕਿਹਾ ਕਿ ਹਰ ਵਿਅਕਤੀ ਆਪਣੇ ਸਰੀਰ ਨੂੰ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਸਮਝਦਾ ਹੈ। ਜਿਓਥੈਰੇਪਿਸਟ ਨੂੰ ਵੀ ਪਤਾ ਹੈ ਕਿ ਖਿਡਾਰੀਆਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੂੰ ਕਿਥੋਂ ਪਰੇਸ਼ਾਨੀ ਹੈ ਅਤੇ ਉਨ੍ਹਾਂ ਦਾ ਸਰੀਰ ਕਿਥੋਂ ਖਰਾਬ ਹੈ। ਉਨ੍ਹਾਂ ਨੇ ਕਿਹਾ ਕਿ ਉਸ ਖਿਡਾਰੀ ਨੂੰ ਆਰਾਮ ਦੇਣਾ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਉਸ ਸਮੇਂ ਉਸ ਨੂੰ ਤਿੰਨ-ਚਾਰ ਦਿਨਾਂ ਤੱਕ ਆਰਾਮ ਨਹੀਂ ਦਿਓਗੇ ਤਾਂ ਉਹ ਸੱਟ ਵਧ ਸਕਦੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੀ ਅੱਜ ਹੋਵੇਗੀ ਸ਼ੁਰੂਆਤ, ਭਗਵੰਤ ਮਾਨ ਕਰਨਗੇ ਉਦਘਾਟਨ
NEXT STORY