ਚੇਨਈ (ਨਿਕਲੇਸ਼ ਜੈਨ)– ਬੇਂਟਰ ਬਲਿਟਜ਼ ਕੱਪ ਸ਼ਤਰੰਜ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਭਾਰਤ ਦੇ ਗ੍ਰੈਂਡ ਮਾਸਟਰ ਸੁਨੀਲ ਨਾਰਾਇਣਨ ਨੇ ਜਗ੍ਹਾ ਬਣਾ ਲਈ ਹੈ, ਜਿੱਥੇ ਉਸਦਾ ਸਾਹਮਣਾ ਹੁਣ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨਾਲ ਹੋਵੇਗਾ। ਪ੍ਰਤੀਯੋਗਿਤਾ ਵਿਚ ਵਿਸ਼ਵ ਦੇ 64 ਖਿਡਾਰੀਆਂ ਵਿਚੋਂ ਹੁਣ ਸਿਰਫ 8 ਖਿਡਾਰੀ ਬਾਕੀ ਰਹਿ ਗਏ ਹਨ ਜਦਕਿ ਵਿਸ਼ਵ ਦੇ ਟਾਪ-10 ਵਿਚੋਂ 8 ਖਿਡਾਰੀਆਂ ਨੂੰ ਸਿੱਧੀ ਐਂਟਰੀ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਹੁਣ ਇਨ੍ਹਾਂ ਵਿਚਾਲੇ ਆਪਸ ਵਿਚ ਪਲੇਅ ਆਫ ਦੇ ਮੁਕਾਬਲੇ ਖੇਡੇ ਜਾਣਗੇ। ਭਾਰਤ ਦੇ ਸੁਨੀਲ ਨਾਰਾਇਣਨ ਨੇ ਲਗਾਤਾਰ 3 ਵੱਡੇ ਖਿਡਾਰੀਆਂ ਨੂੰ ਹਰਾਉਂਦੇ ਹੋਏ ਕਾਰਲਸਨ ਵਿਰੁੱਧ ਖੇਡਣ ਦੀ ਯੋਗਤਾ ਹਾਸਲ ਕੀਤੀ ਹੈ। ਸਭ ਤੋਂ ਪਹਿਲਾਂ ਉਸ ਨੇ ਅਮਰੀਕਾ ਦੇ ਅਲੈਗਜੈਂਡਰ ਲੇਂਡਰਮਨ ਨੂੰ 4.5-3.5 ਨਾਲ ਤੇ ਫਿਰ ਜਾਰਜੀਆ ਦੇ ਇਵਾਨ ਚੇਪਰਿਨੋਵ ਨੂੰ 5-2 ਨਾਲ ਤੇ ਫਿਰ ਜਰਮਨੀ ਦੇ ਨੌਜਵਾਨ ਗ੍ਰੈਂਡ ਮਾਸਟਰ ਵਿਨਸੇਂਟ ਕੇਮਰ ਨੂੰ 4.5-2.5 ਨਾਲ ਹਰਾਉਂਦੇ ਹੋਏ ਇੱਥੋਂ ਤਕ ਦਾ ਸਫਰ ਤੈਅ ਕੀਤਾ ਹੈ। ਹੁਣ ਉਸਦੇ ਤੇ ਕਾਰਲਸਨ ਵਿਚਾਲੇ 11 ਮੁਕਾਬਲੇ ਖੇਡੇ ਜਾਣਗੇ ਤੇ ਜਿਹੜਾ ਵੀ ਖਿਡਾਰੀ ਪਹਿਲਾਂ 5.5 ਅੰਕ ਬਣਾ ਲਵੇਗਾ, ਉਹ ਜੇਤੂ ਬਣ ਜਾਵੇਗਾ।
ਸੰਜੂ ਸੈਮਸਨ ਦੀ ਪਾਰੀ ਦੇਖਣ ਤੋਂ ਬਾਅਦ ਗੌਤਮ ਗੰਭੀਰ ਦਾ ਵੱਡਾ ਬਿਆਨ ਆਇਆ ਸਾਹਮਣੇ
NEXT STORY