ਸ਼ਾਰਜਾਹ- ਕੋਲਕਾਤਾ ਨਾਈਟ ਰਾਈਡਰਜ਼ ਦੇ ਸਪਿਨ ਗੇਂਦਬਾਜ਼ ਸੁਨੀਲ ਨਾਰਾਇਣ ਨੇ ਸ਼ਾਰਜਾਹ ਦੇ ਮੈਦਾਨ 'ਤੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਐਲਿਮੀਨੇਟਰ ਮੈਚ ਵਿਚ ਆਰ. ਸੀ. ਬੀ. ਨੂੰ ਵੱਡੇ ਸਕੋਰ ਤੱਕ ਜਾਣ ਤੋਂ ਰੋਕ ਦਿੱਤਾ। ਸੁਨੀਲ ਨੇ ਵਿਰਾਟ ਕੋਹਲੀ, ਸ਼੍ਰੀਕਰ ਭਰਤ, ਗਲੇਨ ਮੈਕਸਵੈੱਲ ਅਤੇ ਏ ਬੀ ਡਿਵੀਲੀਅਰਸ ਦੇ ਵਿਕਟ ਹਾਸਲ ਕੀਤੇ। ਸੁਨੀਲ ਨੇ ਆਪਣਾ ਸਪੈਲ 4 ਓਵਰਾਂ 'ਚ 21 ਦੌੜਾਂ 'ਤੇ 4 ਵਿਕਟਾਂ ਨਾਲ ਖਤਮ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਆਈ. ਪੀ. ਐੱਲ. ਵਿਚ ਵਿਕਟਾਂ ਦੀ ਗਿਣਤੀ ਦੇ ਮਾਮਲੇ ਵਿਚ ਪੁਜੀ ਚਾਹਲ ਨੂੰ ਪਿੱਛੇ ਛੱਡ ਦਿੱਤਾ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਸਕਾਟਲੈਂਡ ਨੇ ਟੀ20 ਵਿਸ਼ਵ ਕੱਪ ਲਈ ਐਲਾਨ ਕੀਤੀ 15 ਖਿਡਾਰੀਆਂ ਦੀ ਫਾਈਨਲ ਟੀਮ
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਵਿਕਟਾਂ
170 ਲਾਸਿਥ ਮਲਿੰਗਾ
166 ਅਮਿਤ ਸ਼ਿਮਸ਼ਰਾ
166 ਡਵੇਨ ਬ੍ਰਾਵੋ
157 ਚਾਵਲਾ
150 ਹਰਭਜਨ ਸਿੰਘ
143 ਰਵੀ ਅਸ਼ਵਿਨ
142 ਭੁਵਨੇਸ਼ਵਰ ਕੁਮਾਰ
141 ਸੁਨੀਲ ਨਾਰਾਇਣ
137 ਪੁਜੀ ਚਾਹਲ
ਇਹ ਖ਼ਬਰ ਪੜ੍ਹੋ- ਮੁਹੰਮਦ ਨਬੀ ਟੀ20 ਵਿਸ਼ਵ ਕੱਪ ਦੀ ਸੰਭਾਲਣਗੇ ਅਫਗਾਨਿਸਤਾਨ ਦੀ ਕਮਾਨ
ਆਰ. ਸੀ. ਬੀ. ਦੇ ਵਿਰੁੱਧ ਸਭ ਤੋਂ ਜ਼ਿਆਦਾ 4 ਵਿਕਟਾਂ
4 ਸੁਨੀਲ ਨਾਰਾਇਣ
2 ਕਾਗਿਸੋ ਰਬਾਡਾ
2 ਯੁਸੂਫ ਅਬਦੁੱਲਾਹ
ਟੀ-20 ਓਵਰ ਆਲ ਸਭ ਤੋਂ ਜ਼ਿਆਦਾ ਵਿਕਟਾਂ
550 ਡਵੇਨ ਬ੍ਰਾਵੋ
420 ਇਮਰਾਨ ਤਾਹਿਰ
419 ਸੁਨੀਲ ਨਾਰਾਇਣ
392 ਰਾਸ਼ਿਦ ਖਾਨ
390 ਲਾਸਿਥ ਮਲਿੰਗਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਾਰਨਰ ਨੇ ਛੱਡਿਆ ਹੈਦਰਾਬਾਦ ਦਾ ਸਾਥ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ
NEXT STORY