ਨਵੀਂ ਦਿੱਲੀ- ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ ਡੇਵਿਡ ਵਾਰਨਰ ਨੇ ਟੀਮ ਦਾ ਛੱਡ ਦਿੱਤਾ ਹੈ। ਮੁੰਬਈ ਦੇ ਵਿਰੁੱਧ ਮੈਚ 'ਚ ਟੀਮ ਤੋਂ ਬਾਹਰ ਰਹਿਣ ਤੋਂ ਬਾਅਦ ਉਨ੍ਹਾਂ ਨੇ ਇਕ ਭਾਵੁਕ ਪੋਸਟ ਕੀਤਾ ਹੈ। ਵਾਰਨਰ ਇਸ ਸੀਜ਼ਨ ਦੀ ਸ਼ੁਰੂਆਤ ਵਿਚ ਟੀਮ ਦੇ ਕਪਤਾਨ ਸਨ ਪਰ ਇਸ ਤੋਂ ਬਾਅਦ ਖਰਾਬ ਫਾਰਮ ਦੇ ਚੱਲਦੇ ਉਨ੍ਹਾਂ ਤੋਂ ਕਪਤਾਨੀ ਲੈ ਲਈ। ਕੁਝ ਸਮੇਂ ਬਾਅਦ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਉਨ੍ਹਾਂ ਨੇ ਸਾਲ 2016 ਵਿਚ ਟੀਮ ਨੂੰ ਆਪਣੇ ਦਮ 'ਤੇ ਖਿਤਾਬ ਜਿਤਾਇਆ ਸੀ। ਹਾਲਾਂਕਿ ਲੰਮੇ ਸਮੇਂ ਤੋਂ ਵਾਰਨਰ ਦੇ ਟੀਮ ਤੋਂ ਬਾਹਰ ਰਹਿਣ ਦੇ ਬਾਅਦ ਇਸ ਗੱਲ ਦੀ ਆਸ ਲਗਾਈ ਜਾ ਰਹੀ ਸੀ ਕਿ ਹੈਦਰਾਬਾਦ ਦੇ ਲਈ ਇਹ ਉਸਦਾ ਆਖਰੀ ਆਈ. ਪੀ. ਐੱਲ. ਹੋ ਸਕਦਾ ਹੈ। ਹੁਣ ਉਨ੍ਹਾਂ ਨੇ ਇਸ ਪੋਸਟ ਦੇ ਰਾਹੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ।
ਇਹ ਖ਼ਬਰ ਪੜ੍ਹੋ- ਸਕਾਟਲੈਂਡ ਨੇ ਟੀ20 ਵਿਸ਼ਵ ਕੱਪ ਲਈ ਐਲਾਨ ਕੀਤੀ 15 ਖਿਡਾਰੀਆਂ ਦੀ ਫਾਈਨਲ ਟੀਮ
ਡੇਵਿਡ ਵਾਰਨਰ ਨੇ ਇੰਸਟਾਗ੍ਰਾਮ 'ਤੇ ਹੈਦਰਾਬਾਦ ਦੀ ਜਰਸੀ ਵਿਚ ਆਈ. ਪੀ. ਐੱਲ. ਟਰਾਫੀ ਚੁੱਕਦੇ ਹੋਏ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਦੇ ਨਾਲ ਵਾਰਨਰ ਨੇ ਲਿਖਿਆ ਮੇਰਾ ਸਭ ਤੋਂ ਪਸੰਦੀਦਾ ਪਲ। ਕੁਝ ਫੋਟੋ ਜਾ ਸਾਡੇ ਇਸ ਸ਼ਾਨਦਾਰ ਸਫਰ ਦੀ ਹੈ ਪਰ ਆਖਰੀ ਫੋਟੋ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨ ਦੇ ਲਈ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ।
ਇਹ ਖ਼ਬਰ ਪੜ੍ਹੋ- ਮੁਹੰਮਦ ਨਬੀ ਟੀ20 ਵਿਸ਼ਵ ਕੱਪ ਦੀ ਸੰਭਾਲਣਗੇ ਅਫਗਾਨਿਸਤਾਨ ਦੀ ਕਮਾਨ
ਵਾਰਨਰ ਨੇ ਇਸ ਤੋਂ ਪਹਿਲਾਂ ਵੀ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਸੀ। ਵਾਰਨਰ ਨੇ ਮੁੰਬਈ ਦੇ ਵਿਰੁੱਧ ਹੈਦਰਾਬਾਦ ਨੂੰ ਮਿਲੀ ਹਾਰ ਤੋਂ ਬਾਅਦ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਉਨ੍ਹਾਂ ਸਾਰੀਆਂ ਯਾਦਾਂ ਦੇ ਲਈ ਧੰਨਵਾਦ ਜੋ ਅਸੀਂ ਬਣਾਈਆਂ। ਉਨ੍ਹਾਂ ਸਾਰੇ ਫੈਂਸ ਦਾ ਧੰਨਵਾਦ, ਜਿਨ੍ਹਾਂ ਨੇ ਹਰ ਮੈਚ ਵਿਚ ਸਾਡਾ 100 ਫੀਸਦੀ ਸਮਰਥਨ ਦਿੱਤਾ। ਇਹ ਬਹੁਤ ਹੀ ਸ਼ਾਨਦਾਰ ਸਫਰ ਰਿਹਾ। ਮੈਂ ਅਤੇ ਮੇਰਾ ਪਰਿਵਾਰ ਤੁਹਾਨੂੰ ਸਾਰਿਆਂ ਨੂੰ ਮਿਸ ਕਰੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਲਾਹਿੜੀ ਲਾਸ ਵੇਗਾਸ 'ਚ ਸਾਂਝੇ ਤੌਰ 'ਤੇ 64ਵੇਂ ਸਥਾਨ 'ਤੇ
NEXT STORY