ਨਵੀਂ ਦਿੱਲੀ— ਅਰਜਨਟੀਨਾ ਦੇ ਫੁੱਟਬਾਲ ਕਲੱਬ ਰਿਵਰ ਪਲੇਟ ਦੀ ਮਹਿਲਾ ਫੈਨਸ ਮੇਲੀਸੀਆ ਆਰਟਿਸਟਾ ਦਾ ਕਹਿਣਾ ਹੈ ਕਿ ਜੇਕਰ ਉਸਦੀ ਟੀਮ ਫਲੇਮੇਂਗੋ ਵਿਰੁੱਧ ਮੈਚ ਜਿੱਚ ਜਾਂਦੀ ਹੈ ਤਾਂ ਉਹ ਆਪਣੇ ਅੰਡਰ ਗਾਰਮੈਂਟਸ ਚੈਰਿਟੀ ਲਈ ਵੇਚ ਦੇਵੇਗੀ। ਰਿਵਰ ਪਲੇਟ ਨੂੰ ਪੋਰੂ ਦੇ ਐਸਟਾਡੀਓ ਮੋਨੋਮੇਂਟਲ ਵਿਤ ਕੋਪਾ ਲਿਬਰਟਾਡੋਰੇਸ ਦੇ ਫਾਈਨਲ ਮੁਕਾਬਲੇ ਦੌਰਾਨ ਫਲੇਮੇਂਗੋ ਕਲੱਬ ਨਾਲ ਭਿੜਨਾ ਹੈ। ਅਜਿਹੇ ਵਿਚ ਆਪਣੀ ਟੀਮ ਦੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਮੇਲੀਸੀਆ ਨੇ ਇਹ ਨਵਾਂ ਐਲਾਨ ਕੀਤਾ ਹੈ। ਅਰਜਨਟੀਨਾ ਦੀ ਸ਼ਕੀਰਾ ਮੰਨੀ ਜਾਂਦੀ ਮੇਲੀਸੀਆ ਦਾ ਕਹਿਣਾ ਹੈ ਕਿ ਇਸ ਮੈਚ 'ਚ ਉਹ ਅਰਜਨਟੀਨਾ ਦੇ ਝੰਡੇ ਵਾਲੀ ਡ੍ਰੈੱਸ ਪਹਿਨ ਕੇ ਜਾਵੇਗੀ ਕਿਉਂਕਿ ਇਹ ਸਾਨੂੰ ਸਾਰਿਆਂ ਨੂੰ ਮਾਣ ਦਾ ਅਹਿਸਾਸ ਦਿਵਾਉਂਦੀ ਹੈ।


ਉਸਦਾ ਮੰਨਣਾ ਹੈ ਕਿ ਟੂਰਨਾਮੈਂਟ ਵਿਚ 3-0 ਨਾਲ ਮਿਲੀ ਪਿਛਲੀ ਹਾਰ ਤੋਂ ਬਾਅਦ ਟੀਮ ਖਿਡਾਰੀਆਂ ਦੀ ਹਮਾਇਤ ਕਰਨ ਦੀ ਲੋੜ ਹੈ। ਮੇਲੀਸੀਆ ਨੇ ਉਮੀਦ ਲਾਈ ਹੈ ਕਿ ਉਸ ਦੀ ਸਕੀਮ ਨਾਲ ਟੀਮ ਦੇ ਖਿਡਾਰੀ ਵਧੀਆ ਪ੍ਰਦਰਸ਼ਨ ਕਰਨਗੇ। ਵੈਸੇ ਵੀ ਉਹ ਜਿਹੜੇ ਵੀ ਕੱਪੜੇ ਵੇਚੇਗੀ, ਉਨ੍ਹਾਂ ਤੋਂ ਹੋਣ ਵਾਲੀ ਕਮਾਈ ਉਹ ਚੈਰਿਟੀ ਨੂੰ ਦੇਵੇਗੀ।

ਜ਼ਿਕਰਯੋਗ ਹੈ ਕਿ 2017 ਵਿਚ ਰਿਵਰ ਪਲੇਟ ਕਲੱਬ ਇਸ ਟੂਰਨਾਮੈਂਟ ਵਿਚ ਬੋਲੀਵੀਆ ਦੇ ਕਲੱਬ ਡੈਪਰਟਿਵੋ ਕਲੱਬ ਤੋਂ ਪਹਿਲੇ ਹੀ ਦੌਰ ਵਿਚ ਹਾਰ ਕੇ ਬਾਹਰ ਹੋ ਗਿਆ ਸੀ ਪਰ ਜਦੋਂ ਤੋਂ ਮੇਲੀਸੀਆ ਬਤੌਰ ਸੁਪਰ ਫੈਨਸ ਇਸ ਕਲੱਬ ਨਾਲ ਜੁੜੀ ਹੈ, ਕਲੱਬ ਦੀ ਪ੍ਰਫਾਰਮੈਂਸ ਦਿਨ-ਬ-ਦਿਨ ਬਿਹਤਰ ਹੁੰਦੀ ਜਾ ਰਹੀ ਹੈ। ਮੇਲੀਸੀਆ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਸਦੇ ਇੰਸਟਾਗ੍ਰਾਮ 'ਤੇ ਤਕਰੀਬਨ ਢਾਈ ਲੱਖ ਫਾਲੋਅਰ ਹਨ।

ਅੰਡਰ-19 : ਭਾਰਤ ਨੇ ਅਫਗਾਨਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ
NEXT STORY