ਨਵੀਂ ਦਿੱਲੀ— ਗੋਆ ਪੁਲਸ ਨੇ ਵੀਰਵਾਰ ਨੂੰ ਇਕ ਤੈਰਾਕੀ ਕੋਚ ਖਿਲਾਫ ਪਾਸਕੋ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਬਲਾਤਕਾਰ ਅਤੇ ਧਮਕਾਉਣ ਦੇ ਦੋਸ਼ ’ਚ ਇਕ ਮਾਮਲਾ ਦਰਜ ਕੀਤਾ। ਗੋਆ ਤੈਰਾਕੀ ਸੰਘ (ਜੀ. ਐੱਸ. ਏ.) ’ਚ ਕੰਮ ਕਰ ਰਹੇ ਸੁਰਜੀਤ ਗਾਂਗੁਲੀ ’ਤੇ 15 ਸਾਲ ਦੀ ਲੜਕੀ ਨਾਲ ਛੇੜਛਾੜ ਦਾ ਦੋਸ਼ ਲਗਾਇਆ ਗਿਆ ਜੋ ਉਨ੍ਹਾਂ ਦੇ ਮਾਰਗਦਰਸ਼ਨ ’ਚ ਟ੍ਰੇਨਿੰਗ ਕਰ ਰਹੀ ਸੀ।

ਸੋਸ਼ਲ ਮੀਡੀਆ ’ਤੇ ਇਸ ਦਾ ਵੀਡੀਓ ਵਾਇਰਲ ਹੋ ਗਿਆ ਸੀ ਅਤੇ ਖੇਡ ਮੰਤਰੀ ਕਿਰੇਨ ਰਿਜੀਜੂ ਨੇ ਇਸ ਮਾਮਲੇ ’ਚ ਸਖਥ ਕਦਮ ਚੁੱਕਣ ਦਾ ਵਾਅਦਾ ਕੀਤਾ। ਜੀ. ਐੱਸ. ਏ. ਨੇ ਵੀਰਵਾਰ ਨੂੰ ਕੋਚ ਨੂੰ ਬਰਖਾਸਤ ਕਰ ਦਿੱਤਾ ਸੀ। ਗੋਆ ਦੇ ਮਾਪੁਆ ਪੁਲਸ ਥਾਣੇ ਦੇ ਇੰਸਪੈਕਟਰ ਕਪਿਲ ਨਾਇਕ ਨੇ ਦੱਸਿਆ ਕਿ ਗਾਂਗੁਲੀ ਖਿਲਾਫ ਆਈ. ਪੀ. ਸੀ. ਦੀ ਧਾਰਾ 376 (ਜਬਰ-ਜ਼ਨਾਹ), 354 (ਛੇੜਛਾੜ) ਅਤੇ 506 (ਅਪਰਾਧਕ ਤਰੀਕੇ ਨਾਲ ਡਰਾਉਣ-ਧਮਕਾਉਣ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਕਾਨੂੰਨ (ਪੋਸਕੋ) ਦੀਆਂ ਧਾਰਾਵਾਂ ਅਤੇ ਗੋਆ ਬਾਲ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗਾਂਗੁਲੀ ਦਾ ਅਜੇ ਤਕ ਪਤਾ ਨਹੀਂ ਚਲ ਸਕਿਆ ਹੈ।
ਭਾਰਤ ਖਿਲਾਫ ਦੱਖਣੀ ਅਫਰੀਕਾ ਟੀ-20 ਟੀਮ 'ਚ ਸਮਰਟਸ ਦੀ ਜਗ੍ਹਾ ਲਿੰਡੇ ਹੋਏ ਸ਼ਾਮਲ
NEXT STORY