ਕੋਲੰਬੋ (ਬਿਊਰੋ)— ਗੇਂਦ ਨਾਲ ਛੇੜਛਾੜ ਮਾਮਲੇ 'ਚ ਇਕ ਮੈਚ ਦੀ ਪਾਬੰਦੀ ਦੇ ਖਿਲਾਫ ਦਿਨੇਸ਼ ਚਾਂਦੀਮਲ ਦੀ ਅਪੀਲ ਖਾਰਜ ਹੋਣ ਦੇ ਬਾਅਦ ਸ਼੍ਰੀਲੰਕਾ ਨੇ ਵੈਸਟਇੰਡੀਜ਼ ਦੇ ਖਿਲਾਫ ਸ਼ੁਰੂ ਹੋਣ ਵਾਲੇ ਤੀਜੇ ਅਤੇ ਅੰਤਿਮ ਟੈਸਟ ਦੇ ਲਈ ਸੁਰੰਗਾ ਲਕਮਲ ਨੂੰ ਟੀਮ ਦੀ ਕਮਾਨ ਸੌਂਪੀ ਹੈ। ਚਾਂਦੀਮਲ ਦੇ ਮਾਮਲੇ 'ਚ ਪ੍ਰਤੀਕਿਰਿਆ ਦਿੱਤੇ ਬਗ਼ੈਰ ਸ਼੍ਰੀਲੰਕਾ ਕ੍ਰਿਕਟ ਨੇ ਬਿਆਨ 'ਚ ਕਿਹਾ, ''ਦਿਨੇਸ਼ ਚਾਂਦੀਮਲ ਦੀ ਗੌਰ ਮੌਜੂਦਗੀ 'ਚ ਲਕਮਲ ਨੂੰ ਕਪਤਾਨ ਨਿਯੁਕਤ ਕੀਤਾ ਗਿਆ ਹੈ।''
ਕੈਰੇਬੀਆਈ ਸਰਜ਼ਮੀਂ 'ਤੇ ਹੋਣ ਵਾਲੇ ਪਹਿਲੇ ਦਿਨ-ਰਾਤ ਟੈਸਟ ਤੋਂ ਪਹਿਲਾਂ ਮੇਜ਼ਬਾਨ ਟੀਮ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ 1-0 ਨਾਲ ਅੱਗੇ ਚਲ ਰਹੀ ਹੈ। ਕੌਮਾਂਤਰੀ ਕ੍ਰਿਕਟ ਪਰਿਸ਼ਦ ਨੇ ਸ਼ੁੱਕਰਾਵਰ ਨੂੰ ਚਾਂਦੀਮਲ ਦੀ ਅਪੀਲ ਖਾਰਜ ਕਰ ਦਿੱਤੀ ਸੀ। ਉਨ੍ਹਾਂ 'ਤੇ ਲੱਗੇ ਮੈਚ ਫੀਸ ਦੇ 100 ਫੀਸਦੀ ਜੁਰਮਾਨੇ ਅਤੇ ਦੋ ਮੁਅੱਤਲੀ ਅੰਕ ਦੀ ਸਜ਼ਾ ਨੂੰ ਬਰਕਰਾਰ ਰਖਿਆ ਗਿਆ ਹੈ।
ਫੈਡਰਰ 12ਵੀਂ ਵਾਰ ਹਾਲੇ ਟੂਰਨਾਮੈਂਟ ਦੇ ਫਾਈਨਲ 'ਚ
NEXT STORY