ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਮਿਡਲ ਆਰਡਰ ਦੇ ਬੱਲੇਬਾਜ਼ ਸੁਰੇਸ਼ ਰੈਨਾ ਇਨ੍ਹਾਂ ਦਿਨਾਂ 'ਚ ਟੀਮ ਤੋਂ ਬਾਹਰ ਹਨ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੀਆਂ ਤਿਆਰੀਆਂ 'ਚ ਲੱਗੇ ਹੋਏ ਹਨ। ਹਾਲ ਹੀ 'ਚ ਰੈਨਾ ਨੇ ਖੁਲਾਸਾ ਕੀਤਾ ਹੈ ਕਿ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ 'ਤੇ ਉਨ੍ਹਾਂ ਦਾ ਦਿਲ ਆਇਆ ਸੀ ਅਤੇ ਉਹ ਉਸ ਨੂੰ ਡੇਟ 'ਤੇ ਵੀ ਲਿਜਾਉਣਾ ਚਾਹੁੰਦੇ ਸਨ। ਰੈਨਾ ਨੇ 'ਜਿੰਗ ਗੈਮ ਆਨ' ਸ਼ੋਅ 'ਚ ਇਸ ਗੱਲ ਦਾ ਖੁਲਾਸਾ ਕੀਤਾ। ਇਸ ਦੌਰਾਨ ਸੋਨਾਲੀ ਦਾ ਰੈਨਾ ਲਈ ਰਿਕਾਰਡ ਕੀਤਾ ਗਿਆ ਇਕ ਖ਼ਾਸ ਮੈਸੇਜ ਵੀ ਪਲੇਅ ਕੀਤਾ ਗਿਆ ਜਿਸ ਨਾਲ ਰੈਨਾ ਕਾਫੀ ਖੁਸ਼ ਹੋਏ।
ਰੈਨਾ ਦਾ ਵਿਆਹ 3 ਅਪ੍ਰੈਲ 2015 ਨੂੰ ਇਨਵੈਸਟਮੈਂਟ ਬੈਂਕਰ ਪ੍ਰਿਅੰਕਾ ਚੌਧਰੀ ਨਾਲ ਹੋਇਆ ਸੀ ਅਤੇ ਰੈਨਾ ਦੀ ਇਕ ਧੀ ਵੀ ਹੈ। ਰੈਨਾ ਨੇ ਸ਼ੋਅ ਦੇ ਦੌਰਾਨ ਦੱਸਿਆ ਕਿ ਬੇਟੀ ਗ੍ਰਾਸੀਆ ਮੇਰਾ ਸਭ ਤੋਂ ਵੱਡਾ ਸਪੋਰਟ ਹੈ। ਉਸ ਦੇ ਆਉਣ ਨਾਲ ਸਾਡੀ ਜ਼ਿੰਦਗੀ ਬਦਲ ਗਈ। ਉਸ ਦੇ ਨਾਲ ਬਿਤਾਇਆ ਗਿਆ ਛੋਟੇ ਤੋਂ ਛੋਟਾ ਪਲ ਵੀ ਕੀਮਤੀ ਹੈ। ਉਹ ਮੇਰੀ ਟ੍ਰੈਵਲ ਅਤੇ ਜਿੰਮ ਬਡੀ (ਸਾਥੀ) ਵੀ ਹੈ।
ਜ਼ਿਕਰਯੋਗ ਹੈ ਕਿ ਰੈਨਾ ਨੇ ਗੋਡੇ 'ਤੇ ਸੱਟ ਦੇ ਬਾਅਦ ਇਕ ਵੀ ਮੈਚ ਨਹੀਂ ਖੇਡਿਆ ਹੈ। ਉਨ੍ਹਾਂ ਨੇ ਪਿਛਲੇ ਸਾਲ ਅਗਸਤ 'ਚ ਆਪਣੇ ਗੋਡੇ ਦੀ ਸਰਜਰੀ ਕਰਵਾਈ ਸੀ ਅਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 'ਚ ਆਪਣੀ ਟੀਮ ਚੇਨਈ ਸੁਪਰਕਿੰਗਜ਼ ਲਈ ਖੇਡਦੇ ਦਿਖਾਈ ਦੇਣਗੇ।
ਪਹਿਲੀ ਪਾਰੀ 'ਚ ਫਲਾਪ ਰਹੇ ਕਪਤਾਨ ਕੋਹਲੀ, ਸੋਸ਼ਲ ਮੀਡੀਆ 'ਤੇ ਫੈਨਜ਼ ਨੇ ਕੀਤਾ ਰੱਜ ਕੇ ਟ੍ਰੋਲ
NEXT STORY