ਮੁੰਬਈ (ਏਜੰਸੀ): ਸਾਬਕਾ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ ਨੇ ਮੰਗਲਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ 15 ਅਗਸਤ 2020 ਨੂੰ ਰੈਨਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਰੈਨਾ ਐੱਮ.ਐੱਸ. ਧੋਨੀ ਦੀ ਕਪਤਾਨੀ ਵਿੱਚ 2011 ਦੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸਨ। ਰੈਨਾ ਆਉਣ ਵਾਲੇ ਘਰੇਲੂ ਸੈਸ਼ਨ 'ਚ ਉੱਤਰ ਪ੍ਰਦੇਸ਼ ਲਈ ਨਹੀਂ ਖੇਡਣਗੇ।
ਇਹ ਵੀ ਪੜ੍ਹੋ: ਆਲੋਚਨਾ ਕਰਨ ਵਾਲਿਆਂ ਨੂੰ ਹਰਭਜਨ ਸਿੰਘ ਦਾ ਤਿੱਖਾ ਜਵਾਬ, ਅਰਸ਼ਦੀਪ ਨੂੰ ਦੱਸਿਆ 'ਖ਼ਰਾ ਸੋਨਾ'

ਰੈਨ ਨੇ ਆਪਣੇ ਸੰਨਿਆਸ ਦਾ ਐਲਾਨ ਕਰਨ ਲਈ ਟਵਿੱਟਰ 'ਤੇ ਇਕ ਟਵੀਟ ਕਰਦੇ ਹੋਏ ਲਿਖਿਆ, 'ਆਪਣੇ ਦੇਸ਼ ਅਤੇ ਰਾਜ ਯੂਪੀ ਦੀ ਨੁਮਾਇੰਦਗੀ ਕਰਨਾ ਇੱਕ ਪੂਰਨ ਸਨਮਾਨ ਦੀ ਗੱਲ ਹੈ। ਮੈਂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਨਾ ਚਾਹੁੰਦਾ ਹਾਂ। ਮੈਂ BCCI, UPCACricke, ChennaiIPL, Shukla Rajiv ਸਰ ਅਤੇ ਮੇਰੇ ਸਾਰੇ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਸਮਰਥਨ ਅਤੇ ਮੇਰੀ ਕਾਬਲੀਅਤ ਵਿੱਚ ਅਟੁੱਟ ਵਿਸ਼ਵਾਸ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।'
ਇਹ ਵੀ ਪੜ੍ਹੋ: ਸੁਪਰ-4 ਦੇ ਗੇੜ 'ਚ ਅੱਜ ਮੁਕਾਬਲਾ ਸ਼੍ਰੀਲੰਕਾ ਨਾਲ, 'ਕਰੋ ਜਾਂ ਮਰੋ' ਦੇ ਮੈਚ 'ਚ ਉਤਰੇਗੀ ਟੀਮ ਇੰਡੀਆ
13 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ਵਿੱਚ ਰੈਨਾ ਨੇ 18 ਟੈਸਟ, 226 ਵਨਡੇ ਅਤੇ 78 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਰੈਨਾ ਨੇ ਭਾਰਤ ਲਈ 226 ਵਨਡੇ 'ਚ 5615 ਅਤੇ 78 ਟੀ-20 ਆਈ ਵਿਚ 1605 ਦੌੜਾਂ ਬਣਾਈਆਂ। ਟੈਸਟ 'ਚ ਡੈਬਿਊ 'ਤੇ ਸੈਂਕੜਾ ਲਗਾਉਣ ਵਾਲੇ ਰੈਨਾ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ 'ਚ ਸੈਂਕੜੇ ਲਗਾਉਣ ਵਾਲੇ ਪਹਿਲੇ ਭਾਰਤੀ ਵੀ ਹਨ ਅਤੇ ਉਨ੍ਹਾਂ ਦੇ ਸੈਂਕੜੇ ਭਾਰਤ ਤੋਂ ਬਾਹਰ ਬਣਾਏ ਗਏ ਸਨ।
ਇਹ ਵੀ ਪੜ੍ਹੋ: UK ’ਚ ਵੀ ਮਸ਼ਹੂਰ ਹੋਇਆ ਭਾਰਤੀ ਪਕਵਾਨ, ਬੱਚੇ ਦਾ ਨਾਂ ਰੱਖਿਆ ‘ਪਕੌੜਾ’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸੁਪਰ-4 ਦੇ ਗੇੜ 'ਚ ਅੱਜ ਮੁਕਾਬਲਾ ਸ਼੍ਰੀਲੰਕਾ ਨਾਲ, 'ਕਰੋ ਜਾਂ ਮਰੋ' ਦੇ ਮੈਚ 'ਚ ਉਤਰੇਗੀ ਟੀਮ ਇੰਡੀਆ
NEXT STORY