ਜਲੰਧਰ— ਚੇਨਈ ਦੇ ਐੱਮ. ਏ. ਚਿਦੰਬਰਮ ਸਟੇਡੀਅਮ 'ਚ ਆਖਿਰਕਾਰ ਸੁਰੇਸ਼ ਰੈਨਾ ਆਈ. ਪੀ. ਐੱਲ. ਕਰੀਅਰ ਦਾ ਇਕ ਵਿਸ਼ੇਸ਼ ਰਿਕਾਰਡ ਆਪਣੇ ਨਾਂ ਕਰਨ 'ਚ ਸਫਲ ਹੋ ਗਏ। ਓਵਰਆਲ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਲੰਮੇ ਸਮੇਂ ਤੱਕ ਆਪਣੇ ਨਾਂ ਰੱਖਣ ਵਾਲੇ ਰੈਨਾ ਕੈਚਾਂ ਦੇ ਮਾਸਟਰ ਵੀ ਹਨ। ਦਿੱਲੀ ਕੈਪੀਟਲਸ ਦੇ ਮੈਦਾਨ 'ਤੇ ਉਨ੍ਹਾਂ ਨੇ ਪ੍ਰਿਥਵੀ ਸ਼ਾਅ ਦਾ ਕੈਚ ਕਰਦਿਆ ਹੀ ਆਪਣੇ ਆਈ. ਪੀ. ਐੱਲ. ਕਰੀਅਰ ਦਾ 100ਵਾਂ ਕੈਚ ਵੀ ਕੀਤਾ। ਉਹ ਇਸ ਤਰ੍ਹਾਂ ਦੇ ਪਹਿਲੇ ਫੀਲਡਰ ਹਨ ਜਿਨ੍ਹਾਂ ਨੇ ਕੈਚਾਂ ਦਾ ਸੈਂਕੜਾ ਲਗਾਇਆ।
ਦੇਖੋਂ ਰਿਕਾਰਡ—
100 ਸੁਰੇਸ਼ ਰੈਨਾ, ਚੇਨਈ ਸੁਪਰ ਕਿੰਗਜ਼
84 ਡਿਵੀਲੀਅਰਸ, ਆਰ. ਸੀ. ਬੀ.
82 ਰੋਹਿਤ ਸ਼ਰਮਾ, ਮੁੰਬਈ ਇੰਡੀਅਨਜ਼
80 ਕੈਰੋਨ ਪੋਲਾਰਡ, ਮੁੰਬਈ ਇੰਡੀਅਨਜ਼
72 ਵਿਰਾਟ ਕੋਹਲੀ, ਆਰ. ਸੀ. ਬੀ.
ਅਜਾਕਸ ਨੇ ਟਾਟੇਨਹਮ ਨੂੰ 1-0 ਨਾਲ ਹਰਾਇਆ
NEXT STORY