ਦੁਬਈ : ਸੂਰਯਕੁਮਾਰ ਯਾਦਵ ਭਾਵੇਂ ਆਈਪੀਐੱਲ 'ਚ ਖਰਾਬ ਫਾਰਮ 'ਚ ਚੱਲ ਰਿਹਾ ਹੋਵੇ ਪਰ ਆਈਸੀਸੀ ਦੀ ਟੀ-20 ਦੀ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਉਸਦਾ ਜਲਵਾ ਬਰਕਰਾਰ ਹੈ। ਉਹ ਹਾਲੇ ਵੀ ਇਸ ਫਾਰਮੈਟ ਵਿਚ ਨੰਬਰ ਇਕ ਬੱਲੇਬਾਜ਼ ਬਣਿਆ ਹੋਇਆ ਹੈ।
ਆਈਪੀਐੱਲ 'ਚ ਤਿੰਨ ਮੁਕਾਬਲਿਆਂ 'ਚ ਸੂਰਯਕੁਮਾਰ ਯਾਦਵ 15, 1, 0 ਦੌੜਾਂ ਹੀ ਬਣਾ ਸਕਿਆ ਹੈ। ਨਵੀਂ ਜਾਰੀ ਰੈਂਕਿੰਗ 'ਚ ਸੂਰਯਕੁਮਾਰ 906 ਰੇਟਿੰਗ ਅੰਕਾਂ ਨਾਲ ਸਿਖਰ 'ਤੇ ਹੈ। ਪਾਕਿਸਤਾਨ ਦਾ ਮੁਹੰਮਦ ਰਿਜ਼ਵਾਨ (811) ਤੇ ਕਪਤਾਨ ਬਾਬਰ ਆਜ਼ਮ (755) ਇਸ ਸੂਚੀ 'ਚ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਹਨ।
ਵਿਰਾਟ ਕੋਹਲੀ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ 'ਚ 15ਵੇਂ ਸਥਾਨ 'ਤੇ ਹੈ। ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ 'ਚ ਅਫਗਾਨਿਸਤਾਨ ਦਾ ਰਾਸ਼ਿਦ ਚੋਟੀ 'ਤੇ ਬਣਿਆ ਹੋਇਆ ਹੈ। ਉਸ ਤੋਂ ਬਾਅਦ ਅਫਗਾਨਿਸਤਾਨ ਦੇ ਫਜ਼ਲਹਕ ਫਾਰੂਕੀ ਤੇ ਆਸਟ੍ਰੇਲੀਆ ਦਾ ਜੋਸ਼ ਹੇਜ਼ਲਵੁੱਡ ਹੈ। ਸਿਖਰਲੇ ਗੇਂਦਬਾਜ਼ਾਂ 'ਚ ਕੋਈ ਵੀ ਭਾਰਤੀ ਗੇਂਦਬਾਜ਼ ਸ਼ਾਮਲ ਨਹੀਂ ਹੈ।
ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ; ਰਾਊਂਡ 3 : ਹਾਰ ਤੋਂ ਬਾਅਦ ਡਿੰਗ ਨੇ ਨੈਪੋਮਨਿਆਚੀ ਨਾਲ ਖੇਡਿਆ ਡਰਾਅ
NEXT STORY