ਜਲੰਧਰ : ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨਹੀਂ ਰਹੇ। ਕ੍ਰਿਕਟ ਜਗਤ ਵਿਚ ਉਸ ਨੂੰ 'ਐੱਮ. ਐੱਸ. ਧੋਨੀ ਦਿ ਅਨਟੋਲਡ ਸਟੋਰੀ' ਫਿਲਮ ਵਿਚ ਧੋਨੀ ਦਾ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਰਾਜਪੂਤ ਨੇ ਸਟਾਈਲ ਪੂਰੀ ਤਰ੍ਹਾਂ ਕਾਪੀ ਕਰਨ ਲਈ ਕਈ ਮਹੀਨੇ ਪ੍ਰੈਕਟਿਸ ਕੀਤੀ ਸੀ। ਧੋਨੀ ਦੀ ਤਰ੍ਹਾਂ ਹੱਸਣਾ, ਗੁੱਸਾ ਕਰਨਾ, ਚੱਲਣਾ ਹਰ ਚੀਜ਼ 'ਤੇ ਸੁਸ਼ਾਂਤ ਨੇ ਕਾਫ਼ੀ ਮਿਹਨਤ ਕੀਤੀ ਸੀ। ਸੁਸ਼ਾਂਤ ਦੀ ਇਕ ਹੋਰ ਖਾਸ ਗੱਲ ਇਙ ਵੀ ਸੀ ਕਿ ਉਹ ਦੋਵੇਂ ਹੱਥਾਂ ਨਾਲ ਗੇਂਦਬਾਜ਼ੀ ਕਰ ਲੈਂਦੇ ਸੀ। ਇਕ ਪ੍ਰਮੋਸ਼ਨਲ ਸ਼ੋਅ ਦੌਰਾਨ ਰਾਜਪੂਤ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਸੀ। ਦੇਖੋ ਸੁਸ਼ਾਂਤ ਨੂੰ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਦੇ ਹੋਏ :
ਦੱਸ ਦਈਏ ਕਿ ਸੁਸ਼ਾਂਤ ਕ੍ਰਿਕਟ ਦੇ ਬੇਹੱਦ ਸ਼ੌਕੀਨ ਸੀ। ਇਸ ਦਾ ਅੰਦਾਜ਼ਾ ਇਸ ਨਾਲ ਹੀ ਲਾਇਆ ਜਾ ਸਕਦਾ ਹੈ ਕਿ ਉਸ ਨੇ ਆਪਣੀ ਪਹਿਲੀ ਬਾਲੀਵੁੱਡ ਫਿਲਮ 'ਕਾਈ ਪੋ ਚੇ' ਵਿਚ ਵੀ ਕ੍ਰਿਕਟਰ ਦਾ ਕਿਰਦਾਰ ਨਿਭਾਇਆ ਸੀ। 2013 ਵਿਚ ਡਾਇਰੈਕਟਰ ਅਭਿਸ਼ੇਕ ਕਪੂਰ ਦੀ ਬਣੀ ਇਸ ਫਿਲਮ ਵਿਚ ਰਾਜਪੂਤ ਇਕ ਨੌਜਵਾਨ ਨੂੰ ਕ੍ਰਿਕਟ ਦੇ ਗੁਣ ਸਿਖਾਉਂਦੇ ਨਜ਼ਰ ਆ ਰਹੇ ਹਨ। ਉਸ ਫਿਲਮ ਵਿਚ ਇਕ ਸੀਨ ਵਿਚ ਉਹ ਸੱਜੇ ਹੱਥ ਨਾਲ ਕਿਸੇ ਹੁਨਰਮੰਦ ਗੇਂਦਬਾਜ਼ੀ ਦੀ ਤਰ੍ਹਾਂ ਗੇਂਦਬਾਜ਼ੀ ਕਰਦੇ ਹੋਏ ਨਜ਼ਰ ਆਉਂਦੇ ਹਨ।
2016 ਰਾਸ਼ਟਰਮਡੰਲ ਖੇਡਾਂ ਨੇ ਬਦਲ ਦਿੱਤੀ ਜ਼ਿੰਦਗੀ
ਘੱਟ ਲੋਕਾਂ ਨੂੰ ਹੀ ਪਤਾ ਹੈ ਕਿ ਇੰਜੀਨਿਅਰਿੰਗ ਦੀ ਪੜਾਈ ਦੌਰਾਨ ਰਾਜਪੂਤ ਨੇ ਡਾਂਸਿੰਗ ਕਲਾਸ ਵੀ ਜੁਆਈਨ ਕਰ ਲਈ ਸੀ। ਉਸ ਨੇ ਫਿਲਮ ਫੇਅਰ ਐਵਾਰਡ ਵਿਚ ਵੀ ਬਤੌਰ ਬੈਕਗ੍ਰਾਊਂਡ ਡਾਂਸਰ ਹਿੱਸਾ ਲਿਆ ਪਰ ਉਸ ਦੀ ਜ਼ਿੰਦਗੀ ਵਿਚ ਬਦਲਾਅ ਉਸ ਸਮੇਂ ਆਇਆ ਜਦੋਂ ਉਸ ਨੇ 2016 ਰਾਸ਼ਟਰਮੰਡਲ ਖੇਡਾਂ ਦੀ ਓਪਨਿੰਗ ਸੈਰਾਮਨੀ ਵਿਚ ਪਰਫਾਰਮ ਕੀਤਾ। ਇਸ ਤੋਂ ਬਾਅਦ ਰਾਜਪੂਤ ਨੂੰ ਲੱਗਾ ਕਿ ਉਸ ਨੂੰ ਡਾਂਸ ਤੇ ਫਿਲਮ ਵਿਚ ਹੀ ਆਪਣਾ ਕਰੀਅਰ ਬਣਾਉਣਾ ਹੈ। ਇਸ ਉਦੇਸ਼ ਨਾਲ ਉਸ ਨੇ ਪੜਾਈ ਅੱਧ ਵਿਚਾਲੇ ਹੀ ਛੱਡ ਦਿੱਤੀ।
ਨਹੀਂ ਰਹੇ ਐਕਟਰ ਸੁਸ਼ਾਂਤ ਸਿੰਘ ਰਾਜਪੂਤ, ਸਚਿਨ, ਭੱਜੀ ਸਣੇ ਇਨ੍ਹਾਂ ਖਿਡਾਰੀਆਂ ਨੇ ਦਿੱਤੀ ਸ਼ਰਧਾਂਜਲੀ
NEXT STORY