ਸਪੋਰਟਸ ਡੈਸਕ— ਛੱਤਰਸਾਲ ਸਟੇਡੀਅਮ ’ਚ ਪਹਿਲਵਾਨ ਸਾਗਰ ਧਨਖੜ ਦੇ ਕਤਲ ਦੇ ਮਾਮਲੇ ’ਚ ਓਲੰਪਿਕ ਸੋਨ ਤਮਗਾ ਜੇਤੂ ਸੁਸ਼ੀਲ ਕੁਮਾਰ ਨੂੰ ਦਿੱਲੀ ਦੀ ਰੋਹਿਣੀ ਕੋਰਟ ਨੇ 6 ਦਿਨਾਂ ਲਈ ਦਿੱਲੀ ਪੁਲਸ ਦੀ ਕਸਟਡੀ ’ਚ ਭੇਜ ਦਿੱਤਾ ਗਿਆ ਹੈ। ਦਿੱਲੀ ਪੁਲਸ ਨੇ 12 ਦਿਨਾਂ ਦੀ ਪੁਲਸ ਕਸਟਡੀ ਮੰਗੀ ਸੀ। ਹੁਣ ਪੁਲਸ ਉਸ ਤੋਂ ਪੁੱਛਗਿੱਛ ਕਰੇਗੀ ਤੇ ਸੀਨ ਰੀ-ਕ੍ਰਿਏਟ ਕਰਵਾਉਣ ਦੀ ਕੋਸ਼ਿਸ਼ ਕਰੇਗੀ।
ਸੁਸ਼ੀਲ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਰਾਜਧਾਨੀ ਦੇ ਮੁੰਡਕਾ ਇਲਾਕੇ ’ਚ ਐਤਵਾਰ ਸਵੇਰੇ ਹੀ ਗਿ੍ਰਫ਼ਤਾਰ ਕੀਤਾ ਸੀ। ਸੁਸ਼ੀਲ ਦੇ ਨਾਲ ਉਸ ਦੇ ਸਾਥੀ ਅਜੇ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ। ਸੁਸ਼ੀਲ ਤੇ ਅਜੇ ਦੋਵੇਂ 4 ਮਈ ਨੂੰ ਦੇਰ ਰਾਤ ਨੂੰ ਹੋਈ ਘਟਨਾ ਦੇ ਬਾਅਦ ਫ਼ਰਾਰ ਸਨ। ਦਿੱਲੀ ਪੁਲਸ ਨੇ ਸੁਸ਼ੀਲ ਕੁਮਾਰ ’ਤੇ 1 ਲੱਖ ਰੁਪਏ ਦਾ ਇਨਾਮ ਰਖਿਆ ਸੀ ਜਦਕਿ ਉਸ ਦੇ ਸਾਥੀ ’ਤੇ 50,000 ਰੁਪਏ ਦਾ ਇਨਾਮ ਸੀ।
ਜ਼ਿਕਰਯੋਗ ਹੈ ਕਿ ਸੁਸ਼ੀਲ ਕੁਮਾਰ ਤੇ ਉਸ ਦੇ ਸਾਥੀਆਂ ਨੇ ਛੱਤਰਸਾਲ ਸਟੇਡੀਅਮ ’ਚ ਸਾਗਰ ਧਨਖੜ ਨੂੰ ਬੂਰੀ ਤਰ੍ਹਾਂ ਕੁੱਟਿਆ ਸੀ। ਮੀਡੀਆ ਰਿਪੋਰਟਸ ਮੁਤਾਬਕ ਪੁਲਸ ਨੂੰ ਛੱਤਸਾਲ ਸਟੇਡੀਅਮ ਦਾ ਇਕ ਸੀ. ਸੀ. ਟੀ. ਵੀ. ਫ਼ੁਟੇਜ ਵੀ ਮਿਲਿਆ ਸੀ। ਇਸ ’ਚ ਸੁਸ਼ੀਲ ਹਾਕੀ ਸਟਿਕ ਨਾਲ ਸਾਗਰ ਤੇ ਉਸ ਦੇ ਸਾਥੀਆਂ ਦੀ ਜਾਨਵਰਾਂ ਦੀ ਤਰ੍ਹਾਂ ਕੁੱਟਮਾਰ ਕਰ ਰਹੇ ਸਨ। ਇਹ ਝਗੜਾ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਹੋਇਆ ਸੀ। ਸਾਗਰ ਤੇ ਉਸ ਦੇ ਦੋਸਤ ਜਿਸ ਘਰ ’ਚ ਰਹਿੰਦੇ ਸਨ, ਸੁਸ਼ੀਲ ਉਸ ਨੂੰ ਖ਼ਾਲੀ ਕਰਾਉਣ ਦਾ ਦਬਾਅ ਬਣਾ ਰਿਹਾ ਸੀ।
ਨਿਊਜ਼ੀਲੈਂਡ ਦੇ ਕ੍ਰਿਕਟਰ ਹੇਨਰੀ ਨਿਕੋਲਸ ਨੇ ਕੀਤਾ ਵਿਆਹ, ਦੇਖੋ ਤਸਵੀਰਾਂ
NEXT STORY