ਨਵੀਂ ਦਿੱਲੀ— ਓਲੰਪਿਕ ਲਈ ‘ਏ’ ਸ਼੍ਰੇਣੀ ਹਾਸਲ ਕਰਨ ਦੇ ਇਕ ਦਿਨ ਬਾਅਦ ਤੈਰਾਕ ਸਾਜਨ ਪ੍ਰਕਾਸ਼ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰਖਦੇ ਹੋਏ ਇਟਲੀ ਦੇ ਰੋਮ ’ਚ ਸੇਟੇ ਕੋਲੀ ਟਰਾਫ਼ੀ ’ਚ 200 ਮੀਟਰ ਫ੍ਰੀਸਟਾਈਲ ਮੁਕਾਬਲੇ ’ਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ।
ਪ੍ਰਕਾਸ਼ ਨੇ ਕੌਮਾਂਤਰੀ ਤੈਰਾਕੀ ਮਹਾਸੰਘ (ਫ਼ਿਨਾ) ਤੋਂ ਮਾਨਤਾ ਪ੍ਰਾਪਤ ਓਲੰਪਿਕ ਕੁਆਲੀਫ਼ਾਇਰ ’ਚ ਇਕ ਮਿੰਟ 49.73 ਸਕਿੰਟ ਦਾ ਸਮਾਂ ਕੱਢਿਆ ਤੇ 2010 ’ਚ ਏਸ਼ੀਆਈ ਖੇਡਾਂ ’ਚ ਕਾਂਸੀ ਤਮਗਾ ਜਿੱਤਣ ਵਾਲੇ ਵੀਰਧਵਲ ਖਾੜੇ ਦਾ ਇਕ ਮਿੰਟ 49.86 ਸਕਿੰਟ ਦਾ ਪਿਛਲਾ ਰਿਕਾਰਡ ਤੋੜਿਆ। ਪ੍ਰਕਾਸ਼ ਦਾ ਇਹ ਇਸ ਮਹੀਨੇ ਤੀਜਾ ਰਿਕਾਰਡ ਹੈ।
ਸ਼ਨੀਵਾਰ ਨੂੰ ਉਨ੍ਹਾਂ ਨੇ ਪੁਰਸ਼ਾਂ ਦੀ 200 ਮੀਟਰ ਬਟਰਫ਼ਲਾਈ ਮੁਕਾਬਲੇ ’ਚ ਇਕ ਮਿੰਟ 56.38 ਸਕਿੰਟ ਦੇ ਰਿਕਾਰਡ ਸਮੇਂ ਦੇ ਨਾਲ ਓਲੰਪਿਕ ਕੁਆਲੀਫ਼ਾਇੰਗ ਟਾਈਮ (ਓਕਿਊਟੀ) ਹਾਸਲ ਕੀਤਾ ਸੀ। ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਮਿੰਟ 56.96 ਸਕਿੰਟ ਦੇ ਆਪਣੇ ਰਾਸ਼ਟਰੀ ਰਿਕਾਰਡ ’ਚ ਵੀ ਸੁਧਾਰ ਕੀਤਾ। ਇਹ ਰਿਕਾਰਡ ਉਨ੍ਹਾਂ ਨੇ ਪਿਛਲੇ ਮਹੀਨੇ ਬੇਲਗ੍ਰੇਡ ਟਰਾਫ਼ੀ ਪ੍ਰਤੀਯੋਗਿਤਾ ’ਚ ਬਣਾਇਆ ਸੀ।
ਭਾਰਤ ਦੀ ਬਜਾਏ UAE ’ਚ ਹੋਵੇਗਾ ਟੀ-20 ਵਰਲਡ ਕੱਪ ਦਾ ਆਯੋਜਨ, BCCI ਨੇ ਕੀਤਾ ਐਲਾਨ
NEXT STORY