ਲਾਹੌਰ- ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੀ-20 ਮੈਚ ’ਚ ਪਾਕਿਸਤਾਨ ਦੇ ਵਿਕਟਕੀਪਰ ਮੁਹੰਮਦ ਰਿਜਵਾਨ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ। ਰਿਜਵਾਨ ਨੇ 62 ਗੇਂਦਾਂ ’ਤੇ ਸੈਂਕੜਾ ਲਗਾਇਆ। ਰਿਜਵਾਨ ਦੇ 104 ਦੌੜਾਂ ਦੀ ਪਾਰੀ ਦੇ ਦਮ ’ਤੇ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 6 ਵਿਕਟਾਂ ’ਤੇ 169 ਦੌੜਾਂ ਬਣਾਈਆਂ। ਰਿਜਵਾਨ ਨੇ ਆਪਣੀ ਪਾਰੀ ਦੌਰਾਨ 6 ਚੌਕੇ ਅਤੇ 7 ਛੱਕੇ ਲਗਾਏ। ਟੀ-20 ਅੰਤਰਰਾਸ਼ਟਰੀ ’ਚ ਪਾਕਿਸਤਾਨ ਵਲੋਂ ਸੈਂਕੜਾ ਲਗਾਉਣ ਵਾਲੇ ਰਿਜਵਾਨ ਪਹਿਲੇ ਵਿਕਟਕੀਪਰ ਵੀ ਬਣ ਗਏ ਹਨ।
ਦੱਸ ਦੇਈਏ ਕਿ ਟੈਸਟ ਸੀਰੀਜ਼ ਦੌਰਾਨ ਰਿਜਵਾਨ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਵੀ ਲਗਾਇਆ ਸੀ। ਮੁਹੰਮਦ ਰਿਜਵਾਨ ਟੀ-20 ਅੰਤਰਰਾਸ਼ਟਰੀ ’ਚ ਸੈਂਕੜਾ ਲਗਾਉਣ ਵਾਲੇ ਦੂਜੇ ਪਾਕਿਸਤਾਨੀ ਬੱਲੇਬਾਜ਼ ਵੀ ਬਣ ਗਏ ਹਨ। ਰਿਜਵਾਨ ਵਲੋਂ ਬਣਾਈਆਂ ਗਈਆਂ 104 ਦੌੜਾਂ ਪਾਕਿਸਤਾਨੀ ਵਿਕਟਕੀਪਰ ਵਲੋਂ ਟੀ-20 ਅੰਤਰਰਾਸ਼ਟਰੀ ’ਚ ਬਣਾਇਆ ਗਿਆ ਟਾਪ ਸਕੋਰ ਹੈ।
ਰਿਜਵਾਨ ਟੀ-20 ਅੰਤਰਰਾਸ਼ਟਰੀ ਇਕ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਪਾਕਿਸਤਾਨੀ ਬੱਲੇਬਾਜ਼ ਵੀ ਬਣ ਗਏ ਹਨ। ਇਸ ਤੂਫਾਨੀ ਪਾਰੀ ਦੌਰਾਨ ਉਨ੍ਹਾਂ ਨੇ 7 ਛੱਕੇ ਲਗਾਏ ਹਨ। ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਜਾ ਰਹੀ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IND v ENG : ਭਾਰਤ ਵਿਰੁੱਧ ਇੰਗਲੈਂਡ ਦੀ ਟੀ-20 ਟੀਮ ਦਾ ਐਲਾਨ
NEXT STORY